ਕੋਵਿਡ ਦੇ ਚੱਲਦੇ ਨਵੇੰ ਸਾਲ ਦੇ ਜਸ਼ਨਾਂ ਤੋੰ ਬਾਅਦ ਹੁਣ Waitangi Day ਤੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ।ਨੌਰਥਲੈੰਡ ਦੀ Waitangi Treaty Grounds ‘ਚ ਹਰ ਸਾਲ ਫਰਵਰੀ ਮਹੀਨੇ ‘ਚ ਹੋਣ ਵਾਲੇ Waitangi Day ਦੇ ਜਸ਼ਨ ਇਸ ਵਾਰ ਨਹੀੰ ਦੇਖਣ ਨੂੰ ਮਿਲਣਗੇ ।
The Waitangi National Trust ਦੇ chairman Pita Tipene ਨੇ ਦੱਸਿਆ ਕਿ ਨੌਰਥਲੈੰਡ ‘ਚ ਫਰਵਰੀ ਤੱਕ ਇਕੱਠ ਕਰਨ ਦੇ ਨਿਯਮ ਲਾਗੂ ਨਹੀੰ ਹੋਣਗੇ,ਜਿਸਦੇ ਚੱਲਦੇ ਹੀ ਇਹ ਫੈਸਲਾ ਲਿਆ ਗਿਆ ਹੈ ।ਉਨ੍ਹਾਂ ਦੱਸਿਆ ਕਿ ਇਹ ਫੈਸਲਾ Trust ਤੇ Northern iwi leaders ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ ।
ਜਿਕਰਯੋਗ ਹੈ ਕਿ ਹਰ ਸਾਲ ਹੋਣ ਵਾਲੇ Waitangi Day ਦੇ ਜਸ਼ਨਾਂ ‘ਚ ਹਜਾਰਾਂ ਦੀ ਗਿਣਤੀ ‘ਚ ਲੋਕ ਸ਼ਿਰਕਤ ਕਰਦੇ ਹਨ ।ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਵੱਲੋੰ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਵੇੰ ਹੀ ਲੋਕਾਂ ਨੂੰ ਨਿਰਾਸ਼ ਕਰੇਗਾ ,ਪਰ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੀ ਲਿਆ ਗਿਆ ਹੈ ।