Home » ਬੀਤੇ ਇੱਕ ਸਾਲ ਦੌਰਾਨ ਨਿਊਜ਼ੀਲੈਂਡ ‘ਚ 1 ਲੱਖ ਲੋਕਾਂ ਨੇ ਛੱਡੀ ਸਿਗਰਟ ਪੀਣ ਦੀ ਆਦਤ…
Health Home Page News New Zealand Local News NewZealand

ਬੀਤੇ ਇੱਕ ਸਾਲ ਦੌਰਾਨ ਨਿਊਜ਼ੀਲੈਂਡ ‘ਚ 1 ਲੱਖ ਲੋਕਾਂ ਨੇ ਛੱਡੀ ਸਿਗਰਟ ਪੀਣ ਦੀ ਆਦਤ…

Spread the news

ਨਿਊਜ਼ੀਲੈਂਡ ਨੂੰ 2025 ਤੱਕ ਸਿਗਰਟਨੋਸ਼ੀ ਤੋੰ ਰਹਿਣ ਬਣਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਬੂਰ ਪੈੰਦਾ ਨਜ਼ਰ ਆ ਰਿਹਾ ਹੈ ।Ministry of Health ਵੱਲੋੰ ਕਰਵਾਏ ਗਏ ਇੱਕ ਸਰਵੇ ‘ਚ ਪਿਛਲੇ ਇੱਕ ਸਾਲ ‘ਚ 1 ਲੱਖ ਦੇ ਕਰੀਬ ਲੋਕਾਂ ਨੂੰ ਸਿਗਰਟ ਪੀਣ ਦੀ ਆਦਤ ਨੂੰ ਛੱਡਣ ਦਾ ਦਾਅਵਾ ਕੀਤਾ ਹੈ ।

ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋੰ ਵਧੀਆ ਅੰਕੜਾ ਹੈ ।ਨਿਊਜ਼ੀਲੈਂਡ ‘ਚ ਹੁਣ ਸਿਗਰਟ ਪੀਣ ਵਾਲਿਆਂ ਦੀ ਗਿਣਤੀ 11.9 ਫੀਸਦੀ ਤੋੰ ਘੱਟ ਕੇ 9.4 ਫੀਸਦੀ ਰਹਿ ਗਈ ਹੈ ।ਅੰਕੜਿਆਂ ਮੁਤਾਬਿਕ ਸਿਗਰਟਨੋਸ਼ੀ ਦੀ ਆਦਤ ਵਾਲੇ 485,000 ਲੋਕਾਂ ਦੀ ਗਿਣਤੀ ਘੱਟ ਕੇ 387,0000 ਰਹਿ ਗਈ ਹੈ ।

ਜਿਕਰਯੋਗ ਹੈ ਕਿ ਸਰਕਾਰ ਵੱਲੋੰ ਨਿਊਜ਼ੀਲੈਂਡ ਨੂੰ 2025 ਤੱਕ ਸਮੋਕਿੰਗ ਫਰੀ ਦੇਸ਼ ਐਲਾਨਣ ਦਾ ਟੀਚਾ ਮਿਥਿਆ ਗਿਆ ਹੈ ।ਇਸ ਟੀਚੇ ਨੂੰ ਹਾਸਿਲ ਕਰਨ ਲਈ ਸਰਕਾਰ ਵੱਲੋੰ ਕਈ ਤਰ੍ਹਾਂ ਦੇ ਨਵੇੰ ਨਿਯਮ ਵੀ ਲਾਗੂ ਕੀਤੇ ਜਾ ਰਹੇ ਹਨ ਤਾਂ ਜੋ ਨਵੀੰ ਪਨੀਰੀ ਅਜਿਹੀਆਂ ਆਦਤਾਂ ਤੋੰ ਦੂਰ ਰੱਖਿਆ ਜਾ ਸਕੇ ।


Smoking and Health (ASH) board member Collin Tukuitonga ਨੇ ਦੱਸਿਆ ਕਿ ਸਰਕਾਰ ਵੱਲੋੰ ਸਿਗਰਟ ਤੇ ਟੈਕਸ ਵਧਾਉਣ ਤੋੰ ਬਾਅਦ ਮਹਿੰਗੀ ਹੋਈ ਸਿਗਰਟ ਦੇ ਚੱਲਦੇ ਵੀ ਬਹੁਤ ਲੋਕ ਇਸ ਆਦਤ ਨੂੰ ਛੱਡ ਚੁੱਕੇ ਹਨ ।ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ‘ਚ ਅਜਿਹਾ ਰੁਝਾਨ ਆਉਣ ਵਾਲੇ ਸਮੇੰ ਲਈ ਚੰਗੇ ਸੰਕੇਤ ਦਰਸਾ ਰਿਹਾ ਹੈ ।