Home » ਤੇਜ਼ੀ ਨਾਲ ਫੈਲ ਰਿਹੈ ਓਮੀਕ੍ਰੋਨ ਵਾਇਰਸ, ਵਿਗਿਆਨੀਆਂ ਨੇ ਕੀਤਾ ਸਾਵਧਾਨ…
Health Home Page News World World News

ਤੇਜ਼ੀ ਨਾਲ ਫੈਲ ਰਿਹੈ ਓਮੀਕ੍ਰੋਨ ਵਾਇਰਸ, ਵਿਗਿਆਨੀਆਂ ਨੇ ਕੀਤਾ ਸਾਵਧਾਨ…

Spread the news

ਕੋਰੋਨਾ (Corona) ਦੇ ਨਵੇਂ ਵੈਰੀਅੰਟ ਓਮੀਕ੍ਰੋਨ (New variant Omicron) ਨੇ ਦੱਖਣੀ ਕੋਰੀਆ (South Korea) ਅਤੇ ਸਾਊਦੀ ਅਰਬ (Saudi Arabia) ਵਿਚ ਦਸਤਕ ਦੇ ਦਿੱਤੀ ਹੈ। ਦੋਹਾਂ ਹੀ ਮੁਲਕਾਂ ਵਿਚ ਇਸ ਵੈਰੀਅੰਟ (This variant) ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਨੂੰ ਲੈ ਕੇ ਡਬਲਿਊ.ਐੱਚ.ਓ. (WHO) ਵੀ ਚਿੰਤਾ ਜ਼ਾਹਿਰ ਕਰ ਚੁੱਕਾ ਹੈ।

ਹੁਣ ਸਿਹਤ ਮਾਹਰਾਂ ਨੇ ਇਸ ਨੂੰ ਡੈਲਟਾ ਵੈਰੀਅੰਟ (Delta variant) ਤੋਂ ਵੀ ਖਤਰਨਾਕ ਦੱਸਿਆ ਹੈ। ਦੱਖਣੀ ਅਫਰੀਕਾ (South Africa) ਦੇ ਸੰਚਾਰੀ ਰੋਗ ਸੰਸਥਾਨ (Institute of Communicable Diseases) ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਇਹ ਕੋਰੋਨਾ ਦੇ ਸਭ ਤੋਂ ਇਨਫੈਕਟਿਡ ਡੈਲਟਾ ਵੈਰੀਅੰਟ ਨੂੰ ਵੀ ਪਿੱਛੇ ਛੱਡ ਦੇਵੇਗਾ।


ਦੱਖਣੀ ਅਫਰੀਕਾ ਦੇ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜ਼ੀਜ਼ (ਐੱਨ.ਆਈ.ਸੀ.ਡੀ.) ਦੇ ਕਾਰਜਕਾਰੀ ਡਾਇਰੈਕਟਰ ਏਡ੍ਰੀਅਨ ਪਿਓਰਨ ਨੇ ਕਿਹਾ ਹੈ ਕਿ ਇਹ ਹਮੇਸ਼ਾ ਤੋਂ ਸਵਾਲ ਰਿਹਾ ਹੈ ਕਿ ਕੀ ਇਹ ਡੈਲਟਾ ਵੈਰੀਅੰਟ ਨੂੰ ਪਿੱਛੇ ਛੱਡ ਦੇਵੇਗਾ? ਜੇਕਰ ਇਹ ਵੈਰੀਅੰਟ ਡੈਲਟਾ ਦੇ ਮੁਕਾਬਲੇ ਵਿਚ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਤਾਂ ਇਸ ਨਾਲ ਇਨਫੈਕਸ਼ਨ ਵਿਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਇਹੀ ਨਹੀਂ ਇਸ ਦੇ ਵਾਇਰਸ ਦੇ ਚੱਲਦੇ ਹਸਪਤਾਲਾਂ ‘ਤੇ ਦਬਾਅ ਵੱਧ ਸਕਦਾ ਹੈ।


ਏਡ੍ਰੀਅਨ ਪਿਓਰਨ ਨੇ ਅੱਗੇ ਕਿਹਾ ਕਿ ਉਂਝ ਵਿਗਿਆਨਕ ਚਾਰ ਹਫਤੇ ਵਿਚ ਪਤਾ ਲਗਾ ਲੈਣਗੇ ਕਿ ਇਹ ਵੈਰੀਅੰਟ ਕਿੰਨਾ ਖਤਰਨਾਕ ਹੈ ਅਤੇ ਅਜੇ ਤੱਕ ਮੁਹੱਈਆ ਵੈਕਸੀਨ ਕੀ ਇਸ ਦੇ ਲਈ ਪ੍ਰਭਾਵੀ ਹੈ। ਦੱਖਣੀ ਅਫਰੀਕੀ ਮਾਹਰਾਂ ਮੁਤਾਬਕ ਓਮੀਕ੍ਰੋਨ ਨਾਲ ਇਨਫੈਕਟਿਡ ਰੋਗੀਆਂ ਵਿਚ ਹਲਕੇ ਲੱਛਣ ਪੈਦਾ ਹੁੰਦੇ ਹਨ। ਇਨ੍ਹਾਂ ਲੱਛਣਾਂ ਵਿਚ ਸੁੱਕੀ ਖੰਗ, ਬੁਖਾਰ ਅਤੇ ਰਾਤ ਨੂੰ ਪਸੀਨਾ ਆਉਣਾ ਸ਼ਾਮਲ ਹੈ।


ਕੋਰੋਨਾ ਮਰੀਜ਼ਾਂ ਵਿਚ ਨਵੇਂ ਵੈਰੀਅੰਟ ਦੇ ਬਾਰੇ ਵਿਚ ਸਭ ਤੋਂ ਪਹਿਲਾਂ ਸ਼ੱਕ ਜ਼ਾਹਿਰ ਕਰਨ ਵਾਲੀ ਡਾ. ਏਂਜਲਿਕ ਕੋਇਲਜੀ ਨੇ ਦੱਸਿਆ ਕਿ ਉਨ੍ਹਾਂ ਨੇ 18 ਨਵੰਬਰ ਨੂੰ ਪਹਿਲੀ ਵਾਰ ਆਪਣੀ ਕਲੀਨਿਕ ‘ਤੇ 7 ਅਜਿਹੇ ਮਰੀਜ਼ ਦੇਖੇ ਜੋ ਡੈਲਟਾ ਤੋਂ ਬਾਅਦ ਕਿਸੇ ਨਵੇਂ ਸਟ੍ਰੇਨ ਨਾਲ ਪੀੜਤ ਲੱਗ ਰਹੇ ਸਨ। ਇਨ੍ਹਾਂ ਮਰੀਜ਼ਾਂ ਵਿਚ ਇਨਫੈਕਸ਼ਨ ਦੇ ਬਹੁਤ ਹਲਕੇ ਲੱਛਣ ਮੌਜੂਦ ਸਨ। ਯਾਦ ਰਹੇ ਕਿ ਡਬਲਿਊ. ਐੱਚ.ਓ. ਪਹਿਲਾਂ ਹੀ ਸੁਚੇਤ ਕਰ ਚੁੱਕਾ ਹੈ ਕਿ ਓਮੀਕ੍ਰੋਨ ਪੂਰੀ ਦੁਨੀਆ ਵਿਚ ਫੈਲ ਸਕਦਾ ਹੈ।ਓਮੀਕ੍ਰੋਨ ਵਿਚ ਸਪਆਈਕ ਪ੍ਰੋਟੀਨ ਵਾਲੇ ਹਿੱਸੇ ਵਿਚ ਬਹੁਤ ਜ਼ਿਆਦਾ ਮਿਊਟੇਸ਼ਨ ਹੋਏ ਹਨ। ਜਿਸ ਕਾਰਣ ਕੁਝ ਖੇਤਰਾਂ ਵਿਚ ਗੰਭੀਰ ਨਤੀਜੇ ਹੋ ਸਕਦੇ ਹਨ।