ਨੈਸ਼ਨਲ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਕ੍ਰਿਸ ਲਕਸਨ ਵੱਲੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਟੋਰੰਗਾ ਤੋਂ ਮੈਂਬਰ ਪਾਰਲੀਮੈਂਟ ਸਾਇਮਨ ਬ੍ਰਿਜਸ ਨੂੰ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਪਾਰਟੀ ਦਾ ਫਾਇਨਾਂਸ ਮਾਮਲਿਆਂ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ । ਟੋਰੰਗਾ ਪਹੁੰਚੇ ਕ੍ਰਿਸ ਲਕਸਨ ਨੇ ਸਾਈਮਨ ਬ੍ਰਿਜਸ ਨੂੰ ਅਹਿਮ ਅਹੁਦਾ ਦੇ ਕੇ ਇਕ ਵਾਰ ਫਿਰ ਪਾਰਟੀ ‘ਚ ਉਨ੍ਹਾਂ ਦੇ ਕੱਦ ਨੂੰ ਉੱਚਾ ਕੀਤਾ ਹੈ ।ਸਾਇਮਨ ਬ੍ਰਿਜਸ ਹੁਣ ਪਾਰਲੀਮੈਂਟ ਚ ਵਿੱਤ ਮਾਮਲਿਆਂ ਤੇ ਹੋਣ ਵਾਲੀਆਂ ਚਰਚਾਵਾਂ ਚ ਨੈਸ਼ਨਲ ਪਾਰਟੀ ਵੱਲੋਂ ਹਿੱਸਾ ਲੈਣਗੇ ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਰਟੀ ਦੀ ਸਾਬਕਾ ਪ੍ਰਧਾਨ ਜੁਡਿਥ ਕੌਲਿੰਸ ਵੱਲੋੰ ਸਾਇਮਨ ਬ੍ਰਿਜਸ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ ,ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੀ ਪ੍ਰਧਾਨਗੀ ਗਵਾ ਕੇ ਚੁਕਾਉਣੀ ਪਈ ਸੀ ।
ਕ੍ਰਿਸ ਲਕਸਨ ਦੇ ਪਾਰਟੀ ਪ੍ਰਧਾਨ ਬਣਨ ‘ਚ ਸਾਇਮਨ ਬ੍ਰਿਜਸ ਦਾ ਵੀ ਅਹਿਮ ਰੋਲ ਰਿਹਾ ਹੈ ,ਸਾਈਮਨ ਬ੍ਰਿਜਸ ਨੇ ਪ੍ਰਧਾਨਗੀ ਦਾ ਅੈਲਾਨ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਆਪਣਾ ਨਾਮ ਵਾਪਸ ਲੈ ਲਿਆ ਸੀ ਜਿਸ ਤੋਂ ਬਾਅਦ ਕ੍ਰਿਸ ਬਿਨਾਂ ਕਿਸੇ ਵਿਰੋਧ ਤੋਂ ਪਾਰਟੀ ਦੇ ਪ੍ਰਧਾਨ ਚੁਣੇ ਗਏ ਸਨ ।ਕ੍ਰਿਸ ਲਕਸਨ ਵੱਲੋਂ ਹੁਣ ਸਾਇਮਨ ਬ੍ਰਿਜਸ ਨੂੰ ਅਹਿਮ ਜ਼ਿੰਮੇਵਾਰੀ ਸੌਂਪ ਕੇ ਉਨ੍ਹਾਂ ਵੱਲੋਂ ਕੀਤੇ ਗਏ ਅਹਿਸਾਨ ਦਾ ਮੁੱਲ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।