ਆਕਲੈਂਡ ‘ਚ ਕੱਲ੍ਹ ਤੋੰ ਟਰੈਫਿਕ ਲਾਈਟ ਸਿਸਟਮ ਤਹਿਤ ਮਿਲਣ ਜਾ ਰਹੀ ਖੁੱਲ੍ਹ ਦੇ ਦੌਰਾਨ ਆਕਲੈਂਡ ਟਰਾਂਸਪੋਰਟ ਵਿਭਾਗ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ ।ਆਕਲੈਂਡ ਟਰਾਂਸਪੋਰਟ ਵਿਭਾਗ ਨੇ ਪਿਛਲੇ ਚਾਰ ਮਹੀਨੇ ਤੋਂ ਬੰਦ ਕੀਤੀ ਦੇਰ ਰਾਤ ਦੀ ਬੱਸ ਸਰਵਿਸ ਨੂੰ ਮੁੜ ਤੋਂ ਚਾਲੂ ਕਰਨ ਦਾ ਐਲਾਨ ਕੀਤਾ ਹੈ ।
ਆਕਲੈਂਡ ਟਰਾਂਸਪੋਰਟ ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਦੇਰ ਰਾਤ ਤੱਕ ਚੱਲਣ ਵਾਲੀਆਂ ਬੱਸਾਂ ਦੇ ਰੂਟ ਕੱਲ੍ਹ ਤੋਂ ਸ਼ੁਰੂ ਹੋ ਜਾਣਗੇ ।ਉਨ੍ਹਾਂ ਦੱਸਿਆ ਕਿ ਕੰਮਕਾਜ ਖੁੱਲ੍ਹਣ ਦੇ ਚਲਦੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਕਈ ਕਾਮੇ ਦੇਰ ਰਾਤ ਕੰਮ ਤੋਂ ਫਰੀ ਹੁੰਦੇ ਹਨ ,ਜਿਸ ਦੌਰਾਨ ਉਨ੍ਹਾਂ ਵੱਲੋਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕੀਤੀ ਜਾਂਦੀ ਹੈ ।
ਉਨ੍ਹਾਂ ਦੱਸਿਆ ਕਿ ਇਸੇ ਨੂੰ ਦੇਖਦੇ ਸ਼ੁਕਰਵਾਰ ਤੇ ਸ਼ਨੀਵਾਰ ਨੂੰ ਪਿਛਲੇ 4 ਮਹੀਨਿਆਂ ਤੋਂ ਬੰਦ ਪਏ 60 ਬੱਸਾਂ ਦੇ ਰੂਟ ਮੁੜ ਤੋੰ ਚਾਲੂ ਕੀਤਵ ਜਾ ਰਹੇ ਹਨ ।
ਆਕਲੈਂਡ ਟਰਾਂਸਪੋਰਟ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਦੇ ਦੌਰਾਨ ਮਾਸਕ ਤੇ ਕੋਵਿਡ ਟਰੈਸਰ ਐਪ ਦੀ ਵਰਤੋੰ ਜਰੂਰ ਕੀਤੀ ਜਾਵੇ ।ਉਨ੍ਹਾਂ ਕਿਹਾ ਕਿ ਆਕਲੈਂਡ ਚ ਹਾਲਾਤ ਹੁਣ ਆਮ ਵਰਗੇ ਹੋਣ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਵਿਭਾਗ ਵੱਲੋਂ ਆਪਣੀਆਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ।