ਕੋਵਿਡ ਕੇਸਾਂ ਦੇ ਚਲਦੇ 107 ਦਿਨ ਲਾਕਡਾਊਨ ਦੀਆਂ ਪਾਬੰਦੀਆਂ ਝੱਲਣ ਵਾਲੇ ਆਕਲੈਂਡ ਵਾਸੀ ਅੱਜ ਪਾਬੰਦੀਆਂ ਖੁੱਲਣ ਤੋੰ ਬਾਅਦ ਕਾਫੀ ਖੁਸ਼ ਦਿਖਾਈ ਦਿੱਤੇ।ਅੱਜ ਆਕਲੈਂਡ ਸ਼ਹਿਰ ਦੇ ਕਈ ਰੈਸਟੋਰੈਂਟ ,ਕੈਫੇ ਤੇ ਹੋਰ ਜਗ੍ਹਾਵਾਂ ਤੇ ਵੀ ਰੌਣਕਾਂ ਦੇਖਣ ਨੂੰ ਮਿਲੀਆਂ ।ਆਕਲੈਂਡ ਵਿੱਚ ਡੈਲਟਾ ਕੋਵਿਡ ਕੇਸਾਂ ਦੀ ਦਸਤਕ ਤੋਂ ਬਾਅਦ 17 ਅਗਸਤ ਨੂੰ ਲੈਵਲ 4 ਲਾਗੂ ਕੀਤਾ ਗਿਆ ਸੀ ।
ਉਸ ਦਿਨ ਤੋਂ ਲੈ ਕੇ ਆਕਲੈਂਡ ਵਾਸੀਆਂ ਨੇ 100 ਦਿਨ ਤੋਂ ਜ਼ਿਆਦਾ ਕਈ ਪਾਬੰਦੀਆਂ ਨੂੰ ਝੱਲਿਆ ਹੈ ।ਇਸ ਦੌਰਾਨ ਜਿਥੇ ਕੁਝ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ,ਉੱਥੇ ਹੀ ਕਈਆਂ ਦੇ ਕਾਰੋਬਾਰ ਵੀ ਬੁਰੀ ਤਰ੍ਹਾਂ ਝੰਬੇ ਗਏ ।
ਅੱਜ ਪਾਬੰਦੀਆਂ ਖੁੱਲ੍ਹਣ ਤੋਂ ਬਾਅਦ ਆਕਲੈਂਡ ਦੇ ਵਿੱਚ ਕਈ ਪਰਿਵਾਰਕ ਮੈਂਬਰ ਵੀ ਲੰਬੇ ਸਮੇਂ ਬਾਅਦ ਇਕ ਦੂਜੇ ਨੂੰ ਗਲਵੱਕੜੀ ਪਾ ਕੇ ਮਿਲਦੇ ਨਜ਼ਰ ਆਏ ।ਆਕਲੈਂਡ ਵਾਸੀਆਂ ਵੱਲੋਂ ਅੱਜ ਦੇ ਤੈਨੂੰ ਫਰੀਡਮ ਡੇਅ ਦੀ ਤਰ੍ਹਾਂ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ।ਡੈਲਟਾ ਕਮਿਊਨਿਟੀ ਆਊਟ ਬ੍ਰੇਕ ਦੇ ਚਲਦੇ ਆਕਲੈਂਡ ਦੇ ਵਿੱਚ ਹੁਣ ਤਕ ਕਈ ਵੱਡੇ ਪ੍ਰੋਗਰਾਮ ਵੀ ਰੱਦ ਹੋ ਚੁੱਕੇ ਹਨ ।
ਭਾਵੇੰ ਹੀ ਅਜੇ ਵੀ ਕੋਵਿਡ ਕੇਸਾਂ ਕਾਰਨ ਆਕਲੈਂਡ ‘ਚ ਜਿੰਦਗੀ ਆਮ ਵਰਗੀ ਨਹੀੰ ਹੋਈ,ਪਰ ਫਿਰ ਵੀ ਅੱਜ ਲੰਬੇ ਸਮੇੰ ਬਾਅਦ ਮਿਲੀ ਘੁੰਮਣ ਫਿਰਣ ਦੀ ਖੁੱਲ੍ਹ ਨੂੰ ਆਕਲੈਂਡ ਵਾਸੀ ਖੁਸ਼ੀ ਖੁਸ਼ੀ ਮਾਣਦੇ ਨਜ਼ਰ ਆ ਰਹੇ ਹਨ।