ਅੱਜ ਤੋੰ ਨਿਊਜ਼ੀਲੈਂਡ ਭਰ ‘ਚ ਟ੍ਰੈਫਿਕ ਲਾਈਟ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ।ਇਸ ਦੇ ਨਾਲ ਹੀ ਅੱਜ ਤੋੰ ਵੈਕਸੀਨ ਪਾਸ ਦੀ ਵਰਤੋੰ ਵੀ ਲਾਜ਼ਮੀ ਹੋਵੇਗੀ ।ਟ੍ਰੈਫਿਕ ਲਾਈਟ ਸਿਸਟਮ ਨੂੰ ਆਕਲੈਂਡ ਵਾਸੀਆਂ ਲਈ Freedom Day ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ।
ਅੱਜ ਤੋੰ ਆਕਲੈਂਡ ‘ਚ ਅਗਸਤ ਮਹੀਨੇ ਤੋਂ ਲੱਗੀਆਂ ਕਈ ਪਾਬੰਦੀਆਂ ਤੋੰ ਨਿਜਾਤ ਮਿਲੇਗੀ।ਦੇਸ਼ ਭਰ ਦੇ ਵਿੱਚ ਵੈਕਸੀਨ ਪਾਸ ਦੀ ਵਰਤੋੰ ਲਾਜਮੀ ਹੋਣ ਦੇ ਕਾਰਨ ਅੱਜ ਤੋੰ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਕਈ ਸਹੂਲਤਾਂ ਤੋਂ ਵਾਂਝਿਆ ਵੀ ਹੋਣਾ ਪਵੇਗਾ ।
ਜਿਕਰਯੋਗ ਹੈ ਕਿ ਟ੍ਰੈਫਿਕ ਲਾਈਟ ਸਿਸਟਮ ਦੇ ਤਹਿਤ ਆਕਲੈਂਡ ਰੈੱਡ ਲਾਈਟ ਸਿਸਟਮ ਦੇ ਅਧੀਨ ਰਹੇਗਾ।ਇਸ ਦੇ ਬਾਵਜੂਦ ਅੱਜ ਅਗਸਤ ਮਹੀਨੇ ਤੋਂ ਬਾਅਦ ਪਹਿਲੀ ਵਾਰ ਆਕਲੈਂਡ ਦੇ ਵਿਚ ਆਊਟਡੋਰ 100 ਲੋਕਾਂ ਤੱਕ ਦਾ ਇਕੱਠ ਕੀਤਾ ਜਾ ਸਕਦਾ ਹੈ l ਅੱਜ ਤੋਂ ਆਕਲੈਂਡ ਦੇ ਕਈ ਬੰਦ ਪਏ ਰੈਸਟੋਰੈਂਟ ਤੇ ਬਾਰ ਵੀ ਆਪਣੇ ਦਰਵਾਜ਼ੇ ਖੋਲ੍ਹ ਚੁੱਕੇ ਹਨ ।ਆਕਲੈਂਡ ਵਾਸੀਆਂ ‘ਚ ਅੱਜ ਕਈ ਤਰ੍ਹਾਂ ਦੀਆਂ ਪਾਬੰਦੀਆਂ ਹੱਟਣ ਤੋਂ ਬਾਅਦ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ ।
ਜੇਕਰ ਗੱਲ ਵੈਕਸੀਨ ਪਾਸ ਦੀ ਕੀਤੀ ਜਾਵੇ ਤਾਂ ਦੇਸ਼ ਭਰ ‘ਚ ਵੈਕਸੀਨੇਟਡ ਲੋਕ ਇਸ ਦੀ ਵਰਤੋੰ ਕਰਕੇ ਹੀ ਰੈਸਟੋਰੈੰਟ,ਬਾਰ,ਕੈਫੇ,ਲਾਇਬ੍ਰੇਰੀਆਂ ਤੇ ਹੋਰ ਜਗ੍ਹਾਵਾਂ ਤੇ ਦਾਖਿਲ ਹੋ ਸਕਦੇ ਹਨ।