ਨਿਊਜ਼ੀਲੈਂਡ ਦੇ ਸਕੂਲਾਂ ‘ਚ ਪੜਾਉਣ ਵਾਲੇ 97.6 ਅਧਿਆਪਕ ਘੱਟੋ-ਘੱਟ ਇੱਕ ਵੈਕਸੀਨ ਡੋਜ਼ ਲਗਵਾ ਚੁੱਕੇ ਹਨ।ਇਸ ਗੱਲ ਦਾ ਐਲਾਨ ਸਿੱਖਿਆ ਤੇ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਵੱਲੋੰ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਵੈਕਸੀਨ ਲਾਜ਼ਮੀ ਕਰਨ ਦੇ ਫੈਸਲੇ ਤੋੰ ਬਾਅਦ ਸਿਰਫ਼ 2.4 ਫੀਸਦੀ ਅਧਿਆਪਕਾਂ ਨੇ ਵੈਕਸੀਨ ਲਗਵਾਉਣ ਤੋੰ ਨਾਂਹ ਕੀਤੀ ਹੈ ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋੰ ਦੇਸ਼ ਭਰ ਦੇ ਸਕੂਲਾਂ ਦਾ ਇੱਕ ਸਰਵੇ ਕਰਵਾਇਆ ਗਿਆ ਸੀ।ਇਸ ਸਰਵੇ ਦੇ ਵਿੱਚ ਹੀ ਅਧਿਆਪਕਾਂ ਦੇ ਵੈਕਸੀਨੇਸ਼ਨ ਰਿਕਾਰਡ ਦੀ ਜਾਣਕਾਰੀ ਇਕੱਠੀ ਕੀਤੀ ਗਈ ਹੈ ।
ਅੰਕੜਿਆਂ ਮੁਤਾਬਿਕ ਰਾਜਧਾਨੀ ਵਲਿੰਗਟਨ ਦੇ ਸਕੂਲਾਂ ਚ ਪੜ੍ਹਾਉਣ ਵਾਲੇ 98.3 ਫੀਸਦੀ ਅਧਿਆਪਕ ਘੱਟੋ ਘੱਟ ਇਕ ਵੈਕਸਿੰਗ ਡੋਜ਼ ਲਗਵਾ ਚੁੱਕੇ ਹਨ ,ਜਦੋਂ ਕਿ ਆਕਲੈਂਡ ਦੇ ਸਕੂਲਾਂ ‘ਚ ਇਹ ਗਿਣਤੀ 98 ਫ਼ੀਸਦੀ ਦੱਸੀ ਜਾ ਰਹੀ ਹੈ lਨੌਰਥਲੈੰਡ ਦੇ ਅਧਿਆਪਕਾਂ 93 ਫੀਸਦੀ ਅੰਕੜੇ ਇਸ ਸਰਵੇ ਦੇ ਵਿੱਚ ਸਭ ਤੋੰ ਹੇਠਾਂ ਦੱਸੇ ਜਾ ਰਹੇ ਹਨ ।
ਜ਼ਿਕਰਯੋਗ ਹੈ ਕਿ 15 ਨਵੰਬਰ ਤੋੰ ਅਧਿਆਪਕਾਂ ਲਈ ਵੈਕਸੀਨ ਲਾਜ਼ਮੀ ਕੀਤੀ ਜਾ ਚੁੱਕੀ ਹੈ ।ਮਨਿਸਟਰੀ ਆਫ ਹੈਲਥ ਨੇ ਆਖਿਆ ਹੈ ਕਿ ਵੱਡੀ ਗਿਣਤੀ ਚ ਅਧਿਆਪਕਾਂ ਦਾ ਵੈਕਸੀਨ ਲਗਵਾਉਣਾ ਇੱਕ ਚੰਗਾ ਰੁਝਾਨ ਹੈ ਤੇ ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ।