Home » ਗੁਰੂ ਘਰਾਂ ਚ ਆਉਣ ਸਮੇ ਧਿਆਨ ਰੱਖਣ ਯੋਗ ਗੱਲਾਂ ।
Home Page News NewZealand Religion

ਗੁਰੂ ਘਰਾਂ ਚ ਆਉਣ ਸਮੇ ਧਿਆਨ ਰੱਖਣ ਯੋਗ ਗੱਲਾਂ ।

Spread the news
  1. ਵੱਧ ਤੋ ਵੱਧ ਇਕੱਠ 100 ਦਾ ਹੋ ਸਕਦਾ ਹੈ ਸੋ ਦਰਬਾਰ ਚ ਦਰਸ਼ਨ ਕਰਨ ਉਪਰੰਤ ਚਾਰ ਚੁਫੇਰੇ ਦੇਖੋ ਅਗਰ ਸੰਗਤ 100 ਤੱਕ ਹੋ ਰਹੀ ਹੈ ਤਾ ਬਾਕੀ ਸੰਗਤ ਨੂੰ ਵੀ ਦਰਬਾਰ ਚ ਬੈਠਣ ਦਾ ਥੋੜਾ ਮੌਕਾ ਮਿਲੇ ਸੋ ਆਪ ਹੀ ਫਰਜ ਸਮਝ ਲਵੋ । ਕਈ ਵਾਰ ਜਿਹੜੇ ਵੱਡੇ ਦੀਵਾਨਾਂ ਚ ਕਦੇ ਨਹੀ ਬੈਠਦੇ ਉਹ ਵੀ ਅੱਖਾਂ ਬੰਦ ਕਰਕੇ ਬੈਠ ਜਾਂਦੇ ਹਨ ਕੇ ਮੇਰੇ ਤੋ ਬਿਨਾਂ ਹੋਰ ਕੋਈ ਬੈਠ ਸਕਦਾ ।
    ੨. ਮਾਸਕ, ਰੁਮਾਲ, ਜਾਂ ਕਿਸੇ ਸਹੀ ਪੜਦੇ ਨਾਲ ਮੂੰਹ ਢੱਕ ਕੇ ਰੱਖੋ ।
    ੩. ਸੰਗਤ ਵਿੱਚ ਇੱਕ ਮੀਟਰ ਦਾ ਫਾਸਲਾ ਬਣਾ ਕੇ ਬੈਠੋ ਚਾਹੇ ਤੁਸੀ ਇੱਕ ਬਬਲ ਦੇ ਕੁੱਝ ਮੈਬਰ ਹੋ ।
    ੪. ਆਪਣਾ ਵੈਕਸੀਨ ਪਾਸ ਕੋਲ ਲੈ ਕੇ ਆਉ ਜੋ ਸਕੈਨ ਕਰਨਾ ਜਰੂਰੀ ਹੈ ਅਤੇ ਪ੍ਰਬੰਧਕ ਸਕੈਨ ਕਰਨ ਲਈ ਮੰਗਦੇ ਹਨ ਤਾ ਗੁੱਸਾ ਕਰਨ ਦੀ ਬਜਾਏ ਮਦਦ ਕਰੋ ।
    ੫. ਅਗਰ ਤੁਸੀ ਵੈਕਸੀਨ ਨਹੀ ਲਵਾਈ ਤਾ ਸਿਰਫ ਖੁੱਲੇ ਦਰਸ਼ਨਾਂ ਲਈ ਆਵੋ ਜਦੋ ਗਿਣਤੀ 25 ਤੋ ਘੱਟ ਹੈ ।
    ੬. ਜਾਣ ਅਤੇ ਆਉਣ ਸਮੇ ਹੱਥ ਸੈਨੇਟਾਈਜ ਕਰੋ ।
    ੭. ਪ੍ਰਬੰਧਕ ਅਗਰ ਹੈਲਥ ਗਾਈਡ ਲਾਈਨ ਚ ਕਿਸੇ ਮੈਬਰ ਨੂੰ ਬੇਨਤੀ ਕਰਦੇ ਹਨ ਤਾ ਗੁੱਸਾ ਨਹੀ ਸਾਥ ਦਿਉ ।
    ੮. ਲੰਗਰ ਛਕਣ ਸਮੇ ਇੱਕ ਮੀਟਰ ਦਾ ਫਾਸਲਾ ਬਣਾ ਕੇ ਰੱਖੋ ।
    ੯. ਪ੍ਰਬੰਧਕਾ ਨੂੰ 100 ਤੋ ਵੱਧ ਗਿਣਤੀ ਵਧਾਉਣ ਲਈ ਕਹਿ ਕੇ ਸ਼ਰਮਿੰਦੇ ਨਾ ਕਰੋ ਕਿਉਕੇ ਇਹ ਸਰਕਾਰ ਵਲੋ ਬਣਾਈਆਂ ਗਾਈਡ ਲਾਈਨਾਂ ਹਨ ਸੋ ਪ੍ਰਬੰਧਕ ਉਹਨਾਂ ਨੂੰ ਮੰਨਣ ਲਈ ਵਚਨਬੰਧ ਹਨ ।
    ੧੦. ਬਾਕੀਆ ਨੂੰ ਮੌਕਾ ਦੇਣ ਲਈ ਮੂਵ ਹੁੰਦੇ ਚੱਲੋ ਤਾ ਕੇ ਸਾਰੀ ਸੰਗਤ ਜੋ ਤਿੰਨ ਮਹੀਨੇ ਤੋ ਦਰਸ਼ਨਾਂ ਲਈ ਬਿਹਬਲ ਸੀ ਉਹ ਸਾਰੇ ਅਨੰਦ ਲੈ ਸਕਣ ।
    ੧੧. ਜੇ ਵੈਕਸੀਨ ਪਾਸ ਨਹੀ ਬਣਿਆਂ ਤਾ ਪ੍ਰਬੰਧਕਾਂ ਨੂੰ ਮਦਦ
    ਲਈ ਕਹੋ ।
    ਯਾਦ ਰੱਖਣਾਂ ਅਗਰ ਇੱਕ ਮੈਬਰ ਬਿਨਾਂ ਵੈਕਸੀਨ ਅੰਦਰ ਆਉਦਾ ਹੈ ਤਾਂ ਗੁਰੂ ਘਰ ਚ ਵੱਧ ਤੋ ਵੱਧ ਗਿਣਤੀ 25 ਹੀ ਹੋ ਸਕਦੀ ਹੈ ਸੋ ਅਗਰ ਕਿਸੇ ਬਿਨਾਂ ਵੈਕਸੀਨ ਵਾਲੇ ਨੂੰ ਬਾਅਦ ਚ ਆਉਣ ਲਈ ਕਿਹਾ ਜਾਵੇ ਤਾ ਇਹ ਸਰਕਾਰੀ ਗਾਈਡ ਲਾਈਨਾਂ ਦੀ ਪਾਲਣਾ ਹੈ ।