ਨਿਊਜ਼ੀਲੈਂਡ ‘ਚ ਆਕਲੈਂਡ ਦੇ ਬਾਰਡਰ ਖੁੱਲਣ ਤੋੰ ਬਾਅਦ ਬੱਚਿਆਂ ‘ਚ ਕੋਵਿਡ ਕੇਸਾਂ ਦੇ ਵਾਧੇ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।ਸਿਹਤ ਵਿਭਾਗ ਵੱਲੋੰ ਮਾਪਿਆਂ ਨੂੰ ਬੱਚਿਆਂ ਦਾ ਇਸ ਸਮੇੰ ‘ਚ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ ।
ਜਾਣਕਾਰੀ ਮੁਤਾਬਿਕ ਨਿਊਜ਼ੀਲੈਂਡ ‘ਚ ਇਸ ਸਮੇੰ 5 ਸਾਲ ਤੋੰ ਲੈ ਕੇ 11 ਸਾਲ ਦੇ ਬੱਚਿਆਂ ਦੀ ਗਿਣਤੀ 7 ਲੱਖ ਤੋੰ ਜਿਆਦਾ ਹੈ।ਆਕਲੈਂਡ ‘ਚ ਹੁਣ ਤੱਕ 24 ਫੀਸਦੀ ਡੈਲਟਾ ਕੇਸਾਂ ਦੀ ਗਿਣਤੀ ਛੋਟੇ ਬੱਚਿਆਂ ਨਾਲ ਸੰਬੰਧਿਤ ਹੈ ।ਆਕਲੈਂਡ ਦੇ ਬਾਰਡਰ 15 ਦਸੰਬਰ ਤੋੰ ਖੁੱਲ੍ਹ ਜਾਣਗੇ,ਜਿਸਦੇ ਚੱਲਦੇ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਗਿਣਤੀ ਆਕਲੈਂਡ ਤੋੰ ਬਾਹਰ ਵੀ ਵੱਧ ਸਕਦੀ ਹੈ ।
ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਅਸੀੰ ਨਿਊਜ਼ੀਲੈਂਡ ‘ਚ ਬੱਚਿਆ ਲਈ ਵੈਕਸੀਨੇਸ਼ਨ ਜਨਵਰੀ ਦੇ ਆਖਰੀ ਹਫਤੇ ਸ਼ੁਰੂ ਕਰਨ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੇ ਸਮੇੰ ‘ਚ ਬੱਚਿਆਂ ਨੂੰ ਕੋਵਿਡ ਤੋੰ ਬਚਾ ਕੇ ਰੱਖਣਾ ਇੱਕ ਜਰੂਰੀ ਕੰਮ ਹੋਵੇਗਾ ਤੇ ਇਸ ਵਿੱਚ ਮਾਪੇ ਵੀ ਵੱਡਾ ਰੋਲ ਅਦਾ ਕਰ ਸਕਦੇ ਹਨ ।ਉਨ੍ਹਾਂ ਅਪੀਲ ਕੀਤੀ ਹੈ ਕਿ ਜਿਹੜੇ ਬੱਚੇ unvaccinated ਨੇ ਉਨ੍ਹਾਂ ਦੇ ਮਾਪੇ ਆਉਣ ਵਾਲੇ ਦੋ ਮਹੀਨੇ ਆਪਣੇ ਬੱਚਿਆਂ ਦਾ ਧਿਆਨ ਜਰੂਰ ਰੱਖਣ।