Home » ਕਿਸਾਨ ਨੇਤਾ ਚੋਣ ਮੈਦਾਨ ‘ਚ ਨਿੱਤਰਣ ਨੂੰ ਤਿਆਰ, 117 ਸੀਟਾਂ ‘ਚ ਲੜਣਗੇ ਚੋਣਾਂ…
Home Page News India India News

ਕਿਸਾਨ ਨੇਤਾ ਚੋਣ ਮੈਦਾਨ ‘ਚ ਨਿੱਤਰਣ ਨੂੰ ਤਿਆਰ, 117 ਸੀਟਾਂ ‘ਚ ਲੜਣਗੇ ਚੋਣਾਂ…

Spread the news

ਕਿਸਾਨ ਆਗੂ ਗੁਰਨਾਮ ਸਿੰਘ ਚਾੜੂਨੀ (Gurnam Singh Charuni) ਦੇ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਰਨ ਦਾ ਐਲਾਨ ਕਰਨ ਤੋਂ ਬਾਅਦ ਗੁਰਨਾਮ ਸਿੰਘ ਚਾੜੂਨੀ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਪੱਬਾਂ ਭਾਰ ਹੋ ਰਹੀਆਂ ਹਨ ਇਸਦੇ ਚਲਦੇ ਹੀ ਕਿਸਾਨ ਮਜਦੂਰ ਯੂਨੀਅਨ (Kisan Mazdoor Union) ਮਾਝਾ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ 2022 ਦੀਆਂ ਹੋਣ ਵਾਲੀਆਂ ਚੋਣਾਂ ਵਿਚ ਚੋਣ ਲੜਨ ਲਈ ਹਾਂ ਪੱਖੀ ਹੁੰਗਾਰਾ ਭਰਿਆ ਗਿਆ।

ਇਸ ਮੌਕੇ ਪ੍ਰਦੇਸ਼ ਪ੍ਰਧਾਨ ਗੁਰਮੁਖ ਸਿੰਘ (Gurmukh Singh) ਅਤੇ ਪ੍ਰਦੇਸ਼ ਯੂਥ ਪ੍ਰਧਾਨ ਦਿਲਬਾਗ ਸਿੰਘ ਨੇ ਖ਼ਾਸ ਗਲਬਾਤ ਦੌਰਾਨ ਕਿਹਾ ਕਿ ਜਥੇਬੰਦੀ ਵਲੋਂ ਚੋਣਾਂ ਲੜਨ ਦਾ ਫੈਂਸਲਾ ਲਿਆ ਗਿਆ ਹੈ ਕਿਉਕਿ ਪੰਜਾਬ ਦੇ ਲੋਕ ਨਵਾਂ ਬਦਲ ਚਾਹੁੰਦੇ ਹਨ ਅਤੇ ਕਿਸਾਨ ਜਥੇਬੰਦੀਆਂ ਨੇ ਇਸੇ ਨੂੰ ਦੇਖਦੇ ਹੋਏ ਇਹ ਫੈਂਸਲਾ ਲਿਆ ਹੈ, ਕਿਉਕਿ ਰਾਜਨੀਤੀ ਦੇ ਮੈਦਾਨ ਵਿਚ ਫੈਲੀ ਗੰਦਗੀ ਨੂੰ ਗੰਦਗੀ ਵਿੱਚ ਉਤਰ ਕੇ ਹੀ ਸਾਫ ਕੀਤਾ ਜਾ ਸਕਦਾ ਹੈ।

ਉਨ੍ਹਾਂ  ਕਿਹਾ ਕਿ ਪੰਜਾਬ ਦੀ ਜਨਤਾ ਦਾ ਖਿਆਲ ਰੱਖਦੇ ਹੋਏ ਹੀ ਪਾਰਟੀ ਦਾ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਮੈਨੀਫੈਸਟੋ (Menifesto) ਵਿੱਚ ਮੁੱਖ ਤੌਰ ਤੇ ਤਿੰਨ ਵਾਅਦੇ ਹੋਣਗੇ ਰੋਜਗਾਰ, ਸਿੱਖਿਆ ਅਤੇ ਦਰੁਸਤ ਕਾਨੂੰਨ ਵਿਵਸਥਾ ਉਹਨਾਂ ਕਿਹਾ ਕਿ ਜਥੇਬੰਦੀਆ ਨੂੰ ਪਤਾ ਹੈ ਕੇ ਰਾਜਨੀਤੀ ਦੇ ਇਸ ਸਮੁੰਦਰ ਵਿਚ ਵੱਡੇ-ਵੱਡੇ ਮਗਰਮੱਛ ਅਤੇ ਤੀਕ੍ਰਮਬਾਜ਼ ਪਹਿਲਾਂ ਤੋਂ ਹੀ ਮਜ਼ੂਦ ਹਨ । ਪਰ  ਕਿਸਾਨਾਂ ਜਥੇਬੰਦੀਆ ਨੇ ਲੋਕਾਂ ਦੇ ਸਾਥ ਨਾਲ ਕਿਸਾਨੀ ਅੰਦੋਲਨ ਵਿੱਚ ਜਿਵੇ ਜਿੱਤ ਪ੍ਰਾਪਤ ਕੀਤੀ ਹੈ।

ਉਸੇ ਤਰਾਂ ਹੀ ਲੋਕਾਂ ਦੇ ਸਾਥ ਨਾਲ ਚੋਣ ਅਖਾੜੇ ਵਿੱਚ ਵੀ ਜਿੱਤ ਪ੍ਰਾਪਤ ਕਰਾਂਗਾ ਉਹਨਾਂ ਕਿਹਾ ਕਿ 20 ਦਸੰਬਰ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀਂ (Gurnam Singh Charuni) ਦੀ ਅਗਵਾਈ ਵਿਚ 117 ਹਲਕਿਆਂ ਦੇ ਉਮੀਦਵਾਰ ਅਤੇ ਪਾਰਟੀ ਦਾ ਨਾਮ ਤੇ ਚੋਣ ਨਿਸ਼ਾਨ ਐਲਾਨੇ ਜਾਣਗੇ ਨਾਲ ਹੀ ਸਮੇ ਅਨੁਸਾਰ ਅਸੀਂ ਕੇਵਲ ਪੰਜਾਬ ਵਿਚ ਨਹੀਂ ਪੂਰੇ ਭਾਰਤ ਵਿਚ ਚੋਣਾਂ ਲੜਾਂਗੇ ਪਰ ਚੋਣਾਂ ਵਿਚ ਕਿਸਾਨ ਮੁੱਖ ਆਗੂ ਉਮੀਦਵਾਰ ਨਹੀਂ ਹੋਣਗੇ ਅਤੇ ਜੋ ਵੀ ਉਮੀਦਵਾਰ ਹੋਣਗੇ ਉਹਨਾਂ ਕੋਲੋ ਪਹਿਲਾ ਹੀ ਲਿਖਤੀ ਰੂਪ ਵਿੱਚ ਲਿਆ ਜਾਵੇਗਾ ਕਿ ਅਗਰ ਉਹ ਜਿੱਤ ਕੇ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਨਾ ਉਤਰਿਆ ਯਾ ਫਿਰ ਲੋਕ ਹਿਤ ਕੰਮ ਨਾ ਕੀਤੇ ਤਾਂ ਉਹ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਵੇਗਾ।

ਓਥੇ ਹੀ ਕੰਗਨਾ ਰਨੌਤ (Kangna Ranaut) ਬਾਰੇ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਵਲੋਂ ਕਲ ਕੰਗਣਾ ਦੀ ਜਦੋ ਗੱਡੀ ਰੋਕੀ ਗਈ ਤਾਂ ਕੰਗਣਾ ਰਨੌਤ ਨੇ ਪੰਜਾਬ ਜਿੰਦਾਬਾਦ ਦੇ ਨਾਰੇ ਲਗਾਏ ਤੇ ਮਾਫ਼ੀ ਮੰਗੀ ਹੈ ਉਹ ਸਬ ਦਿਖਾਵਾ ਹੈ ਕੰਗਨਾ ਦੀ ਸੋਚ ਬਹੁਤ ਗ਼ਲਤ ਹੈ ਏਕ ਪਾਸੇ ਮਾਫ਼ੀ ਮੰਗ ਰਹੀ ਦੂਸਰੇ ਪਾਸੇ ਬੋਲ ਹੈ ਰਹੀ ਕੇ ਉਸਨੂੰ ਜਾਨ ਦਾ ਖਤਰਾ ਹੈ ਕੰਗਨਾ ਦਸੇ ਕਿਸ ਨੇ ਉਸ ਦੀ ਗੱਡੀ ਜਾ ਫਿਰ ਉਸ ਉਪਰ ਹਮਲਾ ਕੀਤਾ ਕੰਗਨਾ ਗ਼ਲਤ ਬੋਲਦੀ ਹੈ ਅਤੇ ਰਾਜਨੀਤੀ (Politics) ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਸਾਨੂੰ ਇਹ ਜਿਹੇ ਲੋਕਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅਸੀਂ ਐਸੇ ਲੋਕਾਂ ਦਾ ਡੱਟ ਕੇ ਸਾਹਮਣਾ ਵੀ ਕਰਾਂਗੇ।