Home » ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਹਰਮੇਸ਼ ਸਿੰਘ ਸਾਹਦੜਾ ਨੂੰ ਸਦਮਾ ਵੱਡੇ ਭਰਾਂ ਦਾ ਦੇਹਾਂਤ
Home Page News

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਹਰਮੇਸ਼ ਸਿੰਘ ਸਾਹਦੜਾ ਨੂੰ ਸਦਮਾ ਵੱਡੇ ਭਰਾਂ ਦਾ ਦੇਹਾਂਤ

Spread the news

ਆਕਲੈਂਡ(ਬਲਜਿੰਦਰ ਸਿੰਘ) ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਹਰਮੇਸ਼ ਸਿੰਘ ਸਾਹਦੜਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਇੰਡੀਆ ‘ਚ ਵੱਡੇ ਭਰਾਂ ਸ:ਹਰਦਿਆਲ ਸਿੰਘ ਸਾਬਕ ਫੌਜੀ (70 ਸਾਲ) ਕੱਲ ਅਕਾਲ ਚਲਾਣਾ ਕਰ ਗਏ ਹਨ ਉਹ ਕੁੱਝ ਦਿਨਾਂ ਤੋ ਬਿਮਾਰ ਸਨ ਜਿਸ ਕਰਕੇ ਹਰਮੇਸ਼ ਸਿੰਘ ਇਸੇ ਮੰਗਲਵਾਰ ਭਾਰਤ ਗਏ ਸਨ ਅਤੇ ਵੀਰਵਾਰ ਹੀ ਇੰਡੀਆ ਪਹੁੰਚੇ ਸਨ ਤੇ ਉਹਨਾਂ ਨੇ ਆਖਿਰੀ ਮਿਲਣੀ ਕੱਲ ਹੀ ਕੀਤੀ।ਹਰਦਿਆਲ ਸਿੰਘ ਕੁੱਝ ਮਹੀਨੇ ਪਹਿਲਾਂ ਹੀ ਨਿਊਜ਼ੀਲੈਂਡ ਤੋ ਵਾਪਿਸ ਇੰਡੀਆ ਗਏ ਸਨ ਅਤੇ ਉਹਨਾਂ ਦਾ ਪੁੱਤਰ ਕੁਲਵਿੰਦਰ ਸਿੰਘ ਅਤੇ ਬੇਟੀ ਸੁਖਵਿੰਦਰ ਕੌਰ ਨਿਊਜੀਲੈਡ ‘ਚ ਵਸਦੇ ਹਨ।

ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਦੀ ਸਾਰੀ ਟੀਮ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਸਦੀਵੀ ਸ਼ਾਤੀ ਬਖਸ਼ੇ । ਹਰਮੇਸ਼ ਸਿੰਘ ਦੇ ਦੋ ਭਰਾ ਪਿਆਰਾ ਸਿੰਘ ਅਤੇ ਰਣਜੀਤ ਸਿੰਘ ਅਤੇ ਇੱਕ ਭੈਣ ਅਮਰਜੀਤ ਕੌਰ ਇੰਡੀਆ ਵਿੱਚ ਹੀ ਹਨ।ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਨ ਲਈ ਕੁਲਵਿੰਦਰ ਸਿੰਘ ਦੇ ਫੋਨ ਨੰਬਰ 022 182 3400 ਜਾ ਘਰ ਦਾ ਪਤਾ 9a Mahon place Papatoetoe ਤੇ ਜਾਇਆ ਜਾ ਸਕਦਾ ਹੈ।ਮੀਡੀਆ ਨੂੰ ਇਹ ਜਾਣਕਾਰੀ ਦਲਜੀਤ ਸਿੰਘ ਹੁਣਾ ਵੱਲੋਂ ਦਿੱਤੀ ਗਈ ਹੈ।

Daily Radio

Daily Radio

Listen Daily Radio
Close