Home » ਕ੍ਰਿਸਮਸ ਤੋੰ ਪਹਿਲਾਂ ਨਿਊਜ਼ੀਲੈਂਡ ਦੀ 90 ਫੀਸਦੀ ਆਬਾਦੀ ਹੋ ਜਾਵੇਗੀ Fully Vaccinate…
Health • Home Page News • New Zealand Local News • NewZealand

ਕ੍ਰਿਸਮਸ ਤੋੰ ਪਹਿਲਾਂ ਨਿਊਜ਼ੀਲੈਂਡ ਦੀ 90 ਫੀਸਦੀ ਆਬਾਦੀ ਹੋ ਜਾਵੇਗੀ Fully Vaccinate…

Spread the news

ਨਿਊਜ਼ੀਲੈਂਡ ਭਰ ‘ਚ ਵੈਕਸੀਨੇਸ਼ਨ ਦੀ ਚੱਲ ਰਹੀ ਸਪੀਡ ਤੇ ਤਸੱਲੀ ਪ੍ਰਗਟ ਕਰਦਿਆਂ ਹੈਲਥ ਵਿਭਾਗ ਨੇ ਦੱਸਿਆ ਕਿ ਕ੍ਰਿਸਮਸ ਤੋੰ ਪਹਿਲਾਂ ਮਿੱਥੇ ਹੋਏ ਸਮੇੰ ਮੁਤਾਬਿਕ ਨਿਊਜ਼ੀਲੈਂਡ ਦੀ 90 ਫੀਸਦੀ ਆਬਾਦੀ Fully Vaccinate ਹੋ ਜਾਵੇਗੀ ।ਹੈਲਥ ਵਿਭਾਗ ਦੇ ਅੰਕੜਿਆ ਦੇ ਅਨੁਸਾਰ ਖਬਰ ਲਿਖੇ ਜਾਣ ਤੱਕ ਦੇਸ਼ ਦੀ 88 ਫੀਸਦੀ ਆਬਾਦੀ ਵੈਕਸੀਨ ਦੀਆਂ ਦੋਵੇੰ ਡੋਜ਼ ਲੈ ਚੁੱਕੀ ਹੈ,ਜਦੋੰਕਿ 93 ਫੀਸਦੀ ਲੋਕ ਇੱਕ ਡੋਜ਼ ਲਗਵਾ ਚੁੱਕੇ ਹਨ ।
ਦੱਸਿਆ ਜਾ ਰਿਹਾ ਹੈ ਕਿ ਦੇਸ਼ ਭਰ ‘ਚ ਅਜੇ ਵੀ 2 ਲੱਖ 85 ਹਜ਼ਾਰ ਕਰੀਬ ਅਜਿਹੇ ਲੋਕ ਹਨ ਜਿਨ੍ਹਾਂ ਨੇ ਵੈਕਸੀਨ ਦੀ ਇੱਕ ਵੀ ਡੋਜ਼ ਨਹੀਂ ਲਗਵਾਈ । ਸਿਹਤ ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਕ੍ਰਿਸਮਸ ਤੋੰ ਪਹਿਲਾਂ ਨਿਊਜ਼ੀਲੈਂਡ ‘ਚ 90 ਫੀਸਦੀ ਲੋਕ Fully Vaccinate ਹੋ ਜਾਣਗੇ ।ਉਨ੍ਹਾਂ ਦੱਸਿਆ ਕਿ ਵੈਕਸੀਨ ਲਗਵਾਉਣ ਵਾਲਿਆਂ ‘ਚ ਆਕਲੈੰਡ ਦੇ ਲੋਕ ਸਭ ਤੋੰ ਮੋਹਰੀ ਹਨ ਤੇ ਇਸ ਸਮੇੰ ਆਕਲੈਂਡ ਦੀ ਵੈਕਸੀਨ ਦੇ ਯੋਗ ਲਗਭਗ 90 ਫੀਸਦੀ ਆਬਾਦੀ ‍ਆਪਣੀਆਂ ਦੋਵੇੰ ਡੋਜ਼ ਲਗਵਾ ਚੁੱਕੀ ਹੈ ।

ਅੰਕੜਿਆ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮਾਉਰੀ ਭਾਈਚਾਰੇ ਦੇ 71 ਤੇ ਪੈਸੇਫਿਕ ਭਾਈਚਾਰੇ ਦੇ 82 ਫੀਸਦੀ ਲੋਕ ਆਪਣੀਆਂ ਦੋਵੇੰ ਡੋਜ਼ ਲਗਵਾ ਚੁੱਕੇ ਹਨ ।