Home » ਆਕਲੈਂਡ ਏਅਰਪੋਰਟ ਦੇ ਅੰਦਰੋਂ ਚੱਲ ਰਹੇ ਡਰੱਗ ਰੈਕੇਟ ਮਾਮਲੇ ਚ ਪੁਲੀਸ ਨੇ 14 ਹੋਰ ਲੋਕ ਕੀਤੇ ਗ੍ਰਿਫ਼ਤਾਰ…
Home Page News New Zealand Local News NewZealand

ਆਕਲੈਂਡ ਏਅਰਪੋਰਟ ਦੇ ਅੰਦਰੋਂ ਚੱਲ ਰਹੇ ਡਰੱਗ ਰੈਕੇਟ ਮਾਮਲੇ ਚ ਪੁਲੀਸ ਨੇ 14 ਹੋਰ ਲੋਕ ਕੀਤੇ ਗ੍ਰਿਫ਼ਤਾਰ…

ਆਕਲੈਂਡ ਏਅਰਪੋਰਟ ਤੇ ਕੰਮ ਕਰਨ ਵਾਲੇ ਬੈਗ ਹੈਂਡਲਰਸ ਵੱਲੋਂ ਚਲਾਏ ਜਾ ਰਹੇ ਡਰੱਗ ਰੈਕੇਟ ਦੇ ਤਹਿਤ ਪੁਲੀਸ 14 ਵੱਲੋਂ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ l ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਚੋਂ ਜ਼ਿਆਦਾਤਰ ਔਕਲੈਂਡ ਏਅਰਪੋਰਟ ਤੇ ਆਕਲੈਂਡ ਪੋਰਟ ਦੇ ਉੱਪਰ ਕੰਮ ਕਰਦੇ ਹਨ ।

ਪੁਲੀਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਕੁਝ ਵਿਅਕਤੀ ਖਤਰਨਾਕ ਗੈਂਗ ਕਿੰਗ ਕੋਬਰਾ ਦੇ ਨਾਲ ਵੀ ਸਬੰਧਤ ਹਨ ।ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਸੌ ਦੇ ਕਰੀਬ ਲੋਕਾਂ ਵੱਲੋਂ ਇਹ ਵੱਡਾ ਡਰੱਗ ਰੈਕੇਟ ਪੂਰੇ ਨਿਊਜ਼ੀਲੈਂਡ ਚ ਚਲਾਇਆ ਜਾ ਰਿਹਾ ਸੀ ।ਪੁਲੀਸ ਵੱਲੋਂ ਪਹਿਲਾਂ ਵੀ ਇਸ ਕੇਸ ਦੇ ਵਿਚ ਆਕਲੈਂਡ ਏਅਰਪੋਰਟ ਤੇ ਕੰਮ ਕਰਨ ਵਾਲੇ ਬੈਗ ਹੈਂਡਲਰਸ ਸਮੇਤ 13 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ l

ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਕੋਲੋਂ ਵੱਡੀ ਗਿਣਤੀ ਚ ਨਕਦ ਕੈਸ਼ ਤੇ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਫੜੇ ਗਏ ਵਿਅਕਤੀਆਂ ਵੱਲੋਂ ਕਾਫੀ ਵੱਡੇ ਖੁਲਾਸੇ ਕੀਤੇ ਗਏ ਹਨ । ਪੁਲੀਸ ਨੇ ਦੱਸਿਆ ਕਿ ਇਹ ਲੋਕ ਟੋਂਗਾ ਯੂਐਸਏ ਮਲੇਸ਼ੀਆ ਤੋਂ ਆਉਂਦੇ ਨਸ਼ੇ ਦੀ ਸਪਲਾਈ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਚ ਕਰਦੇ ਸਨ ।ਪੁਲੀਸ ਵੱਲੋਂ ਛਾਪੇਮਾਰੀ ਦੇ ਦੌਰਾਨ ਸਾਊਥ ਆਕਲੈਂਡ ਦੇ ਟਾਕਾਨਿਨੀ ਤੇ ਮਾਊਂਟ ਵਲਿੰਗਟਨ ਇਲਾਕੇ ਚ ਕੁਝ ਘਰਾਂ ਨੂੰ ਵੀ ਸੀਲ ਕੀਤਾ ਗਿਆ ਹੈ ।

Daily Radio

Daily Radio

Listen Daily Radio
Close