ਨਿਊਜ਼ੀਲੈਂਡ ਨੂੰ 2025 ਤੱਕ ਸਮੋਕਿੰਗ ਮੁਕਤ ਦੇਸ਼ ਬਣਾਉਣ ਲਈ ਅੱਜ ਕਈ ਅਹਿਮ ਐਲਾਨ ਪਾਰਲੀਮੈਂਟ ‘ਚ ਕੀਤੇ ਗਏ । ਅੱਜ ਪਾਰਲੀਮੈਂਟ ‘ਚ Associate Health Minister Dr Ayesha Verrall ਨੇ ਦੱਸਿਆ ਕਿ 2025 ਤੋੰ 14 ਸਾਲ ਦਾ ਕੋਈ ਵੀ ਨੌਜਵਾਨ ਜਿੰਦਗੀ ‘ਚ ਕਦੀ ਵੀ ਤੰਬਾਕੂ ਪ੍ਰੋਡਕਟ ਨਹੀੰ ਖਰੀਦ ਸਕੇਗਾ ।
ਉਨ੍ਹਾਂ ਕਿਹਾ ਕਿ ਅੱਜ ਜਿਹੜੇ ਬੱਚਿਆਂ ਦੀ ਉਮਰ 10 ਸਾਲ ਜਾਂ ਫਿਰ ਇਸ ਤੋੰ ਘੱਟ ਹੈ ,ਉਹ ਨਿਊਜ਼ੀਲੈਂਡ ਦੀ ਪਹਿਲੀ ਪੀੜੀ ਹੋਣਗੇ ਜੋ ਜਿੰਦਗੀ ‘ਚ ਕਦੀ ਵੀ ਤੰਬਾਕੂ ਪ੍ਰੋਡਕਟ ਨਹੀੰ ਖਰੀਦ ਸਕਣਗੇ ।
ਇਸ ਦੇ ਨਾਲ ਹੀ Associate Health Minister Dr Ayesha Verrall ਨੇ ਦੱਸਿਆ ਕਿ ਨਿਊਜ਼ੀਲੈਂਡ ‘ਚ ਇਸ ਸਮੇੰ ਤੰਬਾਕੂ ਪ੍ਰੋਡਕਟ ਵੇਚਣ ਵਾਲੀਆਂ ਦੁਕਾਨਾਂ ਦੀ ਗਿਣਤੀ 8 ਹਜ਼ਾਰ ਤੋੰ ਉੱਪਰ ਹੈ,ਜੋ ਕਿ 2025 ਤੋੰ ਘੱਟ ਕੇ ਸਿਰਫ਼ 500 ਰਹਿ ਜਾਵੇਗੀ ।ਉਨ੍ਹਾਂ ਦੱਸਿਾ ਕਿ ਅਜਿਹੀਆਂ ਦੁਕਾਨਾਂ ਤੇ ਵੀ ਸਿਰਫ਼ ਅਜਿਹੇ ਪ੍ਰੋਡਕਟ ਹੀ ਵੇਚੇ ਜਾਣਗੇ ,ਜਿਨ੍ਹਾਂ ਵਿੱਚ ਘੱਟ ਮਾਤਰਾ ਵਿੱਚ ਨਿਕੋਟਿਨ ਹੋਵੇਗਾ ।