Home » ਫੋਰਬਜ਼ ਦੀ ਤਾਕਤਵਾਰ ਮਹਿਲਾਵਾਂ ਦੀ ਸੂਚੀ ‘ਚ ਲਗਾਤਾਰ ਚੌਥੇ ਸਾਲ ਸ਼ਾਮਲ ਹੋਏ ਪੀਐਮ ਜੈਸਿੰਡਾ ਆਰਡਰਨ
Home Page News World World News

ਫੋਰਬਜ਼ ਦੀ ਤਾਕਤਵਾਰ ਮਹਿਲਾਵਾਂ ਦੀ ਸੂਚੀ ‘ਚ ਲਗਾਤਾਰ ਚੌਥੇ ਸਾਲ ਸ਼ਾਮਲ ਹੋਏ ਪੀਐਮ ਜੈਸਿੰਡਾ ਆਰਡਰਨ

Spread the news

ਨੀਆ ਦੀ ਮਸ਼ਹੂਰ ਮੈਗਜ਼ੀਨ ਫੋਰਬਜ਼ ਵੱਲੋੰ ਸਾਲ 2021 ਦੀ ਦੁਨੀਆਂ ਦੀਆਂ ਤਾਕਤਵਰ ਮਹਿਲਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ।ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਲਗਾਤਾਰ ਚੌਥੇ ਸਾਲ ਜਗ੍ਹਾ ਬਣਾਈ ਗਈ ਹੈ ।ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਇਸ ਸੂਚੀ ਦੇ ਵਿੱਚ 34ਵੇੰ ਸਥਾਨ ਤੇ ਰੱਖਿਆ ਗਿਆ ਹੈ ।ਹਾਲਾਂਕਿ ਉਹ ਇਸ ਸੂਚੀ ਵਿੱਚ ਪਿਛਲੇ ਸਾਲ ਦੇ ਨਾਲੋਂ ਦੋ ਸਥਾਨ ਹੇਠਾਂ ਵੀ ਖਿਸਕੇ ਹਨ। ਸਾਲ 2020 ‘ਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ 32ਵਾਂ ਸਥਾਨ ਦਿੱਤਾ ਗਿਆ ਸੀ ।

ਜ਼ਿਕਰਯੋਗ ਹੈ ਕਿ ਸਾਲ 2017 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਇਸ ਸੂਚੀ ਚ ਸ਼ਾਮਲ ਕੀਤਾ ਗਿਆ ਸੀ ।ਉਸ ਸਮੇੰ ਉਨ੍ਹਾਂ ਨੂੰ 13ਵਾਂ ਸਥਾਨ ਦਿੱਤਾ ਗਿਆ ਸੀ ।ਫੋਰਬਜ਼ ਵੱਲੋੰ ਜਾਰੀ ਇਸ ਸਾਲ ਦੀ ਸੂਚੀ ‘ਚ MacKenzie Scott (philanthropist) ਨੂੰ ਪਹਿਲਾ ,ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਦੂਜਾ ਤੇ Christine Lagarde ਨੂੰ ਤੀਜਾ ਸਥਾਨ ਦਿੱਤਾ ਗਿਆ