ਵੈਕਸੀਨੇਸ਼ਨ ਦੇ ਮਾਮਲੇ ‘ਚ ਮਾਓਰੀ ਭਾਈਚਾਰੇ ਨਾਲ ਪਿੱਛੇ ਚੱਲ ਰਹੇ ਪੈਸੇਫਿਕ ਭਾਈਚਾਰੇ ਦੇ ਲੋਕ ਹੁਣ ਵੈਕਸੀਨ ਲਗਵਾਉਣ ਦੇ ਮਾਮਲੇ ‘ਚ ਤੇਜ਼ੀ ਨਾਲ ਸਪੀਡ ਫੜਦੇ ਨਜ਼ਰ ਆ ਰਹੇ ਹਨ ।ਜਾਣਕਾਰੀ ਮੁਤਾਬਿਕ ਆਕਲੈਂਡ ਦੇ ਤਿੰਨੋਂ ਡਿਸਟ੍ਰਿਕਟ ਹੈਲਥ ਬੋਰਡਾਂ ਅਧੀਨ ਆਉਣ ਵਾਲੇ 90 ਫੀਸਦੀ ਪੈਸੇਫਿਕ ਭਾਈਚਾਰੇ ਦੇ ਲੋਕ ਘੱਟ ਤੋੰ ਘੱਟ ਇੱਕ ਵੈਕਸੀਨ ਡੋਜ਼ ਲਗਵਾਉਣ ਦਾ ਟੀਚਾ ਹਾਸਿਲ ਕਰ ਚੁੱਕੇ ਹਨ ।
ਜਿਕਰਯੋਗ ਹੈ ਕਿ ਆਕਲੈਂਡ ਭਰ ‘ਚ ਵੈਕਸੀਨ ਲਗਵਾਉਣ ਦੇ ਯੋਗ ਪੈਸੇਫਿਕ ਭਾਈਚਾਰੇ ਦੇ ਲੋਕਾਂ ਦੀ ਗਿਣਦੀ 2 ਲੱਖ ਦੀ ਕਰੀਬ ਹੈ ।ਇਸ ਵਿੱਚੋੰ 1 ਲੱਖ 16 ਹਜ਼ਾਰ ਤੋੰ ਉੱਪਰ ਇਕੱਲੇ ਸਾਊਥ ਆਕਲੈਂਡ ਦੇ ਸੰਬੰਧਿਤ ਹਨ ।ਅੰਕੜਿਆਂ ਮੁਤਾਬਿਕ 1 ਲੱਖ 80 ਹਜ਼ਾਰ ਦੇ ਕਰੀਬ ਪੈਸੇਫਿਕ ਭਾਈਚਾਰੇ ਦੇ ਲੋਕ ਘੱਟੋ ਘੱਟ ਇੱਕ ਡੋਜ਼ ਲਗਵਾ ਚੁੱਕੇ ਹਨ ।
ਦੱਸ ਦੇਈਏ ਪੈਸੇਫਿਕ ਕਮਿਊਨਿਟੀ ਦੇ ਲੋਕਾਂ ਵੱਲੋੰ ਲਗਾਤਾਰ ਆਪਣੇ ਲੋਕਾਂ ਨੂੰ ਵੈਕਸੀਨ ਲਗਵਾਉਣ ਪ੍ਰਤੀ ਜਾਗਰੂਕ ਕਰਨ ਲਈ Pasifika-orientated vaccination events ਕਰਵਾਏ ਜਾ ਰਹੇ ਸਨ।ਪੈਸੇਫਿਕ ਕਮਿਊਨਿਟੀ ਦਾ ਵੱਡੀ ਗਿਣਤੀ ‘ਚ ਵੈਕਸੀਨ ਲਗਵਾਉਣਾ ਆਕਲੈਂਡ ਭਰ ਦੇ ਲਈ ਇੱਕ ਵੱਡੀ ਰਾਹਤ ਵਜੋੰ ਦੇਖਿਆ ਜਾ ਰਿਹਾ ਹੈ ।