200 ਤੋਂ ਜ਼ਿਆਦਾ ਔਰਤਾਂ ਦੀ ਕਰੂਰਤਾ ਨਾਲ ਹੱਤਿਆ ਕਰਨ ਵਾਲਾ ਰੂਸ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ (Russia’s Most Dangerous Serial Killer) ਇਸ ਸਮੇਂ ਜੇਲ ਦੀ ਸਜ਼ਾ ਕੱਟ ਰਿਹਾ ਹੈ। ਉਹ ਰੂਸ ਦਾ ਇਕ ਮਾਤਰ ਅਜਿਹਾ ਵਿਅਕਤੀ ਹੈ ਜੋ ਦੋ ਉਮਰ ਕੈਦ (Life imprisonment) ਦੀਆਂ ਸਜ਼ਾਵਾਂ ਕੱਟ ਰਿਹਾ ਹੈ। ਇਸ ਦਾ ਨਾਂ ਮਿਖਾਈਲ ਪੋਪਕੋਵ (Mikhail Popkov) ਹੈ ਜੋ ਕਿ ਰੂਸ ਵਿਚ ਪੁਲਿਸ (Police in Russia) ਦੀ ਨੌਕਰੀ ਕਰਦਾ ਸੀ।
ਡੇਲੀ ਸਟਾਰ ਵਿਚ ਛਪੀ ਖਬਰ ਮੁਤਾਬਕ ਉਸ ਨੂੰ ਰੂਸ ਦਾ ਸਭ ਤੋਂ ਦੁਸ਼ਟ ਸੀਰੀਅਲ ਕਿਲਰ (Wicked serial killer) ਇਸ ਲਈ ਕਿਹਾ ਜਾਂਦਾ ਹੈ ਕਿ ਕਿਉਂਕਿ ਉਸ ਨੇ ਮਾਸੂਮ ਔਰਤਾਂ ਦਾ ਕਤਲ ਬਹੁਤ ਹੀ ਕਰੂਰਤਾ ਨਾਲ ਕੀਤਾ, ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਉਹ ਔਰਤਾਂ ਦਾ ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੁਲਹਾੜੀ, ਹਥੌੜਾ ਅਤੇ ਚਾਕੂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਘੰਟਿਆਂ ਤੱਕ ਟਾਰਚਰ ਦਿੰਦਾ ਸੀ। ਪੁਲਿਸ ਨੇ ਉਨ੍ਹਾਂ ਔਰਤਾਂ ਦੀਆਂ ਲਾਸ਼ਾਂ ਨੂੰ ਦੇਖਿਆ ਸੀ, ਉਦੋਂ ਉਨ੍ਹਾਂ ਨੂੰ ਦੋਸ਼ੀ ਮਿਖਾਈਲ ਨੂੰ ਵੇਅਰਵੋਲਫ ਕਰਾਰ ਦਿੱਤਾ ਜੋ ਕਿ ਮਨੁੱਖ ਦੇ ਰੂਪ ਵਿਚ ਇਕ ਭੇੜੀਆ ਹੁੰਦਾ ਹੈ। 57 ਸਾਲਾ ਸੀਰੀਅਲ ਕਿਲਰ ਮਿਖਾਈਲ ਤਕਰੀਬਨ ਦੋ ਦਹਾਕਿਆਂ ਤੱਕ ਆਪਣੇ ਹੀ ਹੋਮਟਾਊਨ ਅੰਗਾਰਸਕ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ ਅਤੇ ਕਿਸੇ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਕੋਈ ਉਸ ‘ਤੇ ਸ਼ੱਕ ਵੀ ਨਹੀਂ ਕਰਦਾ ਸੀ ਕਿਉਂਕਿ ਉਹ ਇਕ ਪੁਲਿਸ ਮੁਲਾਜ਼ਮ ਸੀ।
ਜਦੋਂ ਪੁਲਿਸ ਨੇ ਇਸ ਦੁਸ਼ਟ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ, ਤਾਂ ਸਾਲ 2015 ਵਿਚ ਕੋਰਟ ਨੇ ਉਸ ਨੂੰ 22 ਔਰਤਾਂ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਸਜ਼ਾ ਉਸ ਨੂੰ 1992 ਤੋਂ 2010 ਵਿਚਾਲੇ ਕੀਤੀ ਹੱਤਿਆਵਾਂ ਲਈ ਸੀ। ਉਹ ਇੰਨਾ ਚਲਾਕ ਸੀ ਕਿ ਕਤਲ ਤੋਂ ਬਾਅਦ ਲਾਸ਼ਾਂ ਨੂੰ ਸੜਕ ਕਿਨਾਰੇ ਜੰਗਲਾਂ ਵਿਚ ਸਉੱਟ ਦਿੰਦਾ ਸੀ ਅਤੇ ਇਨਵੈਸਟੀਗੇਸ਼ਨ ਕਰਨ ਲਈ ਵੀ ਖੁਦ ਹੀ ਜਾਂਦਾ ਸੀ। ਜਦੋਂ ਅਦਾਲਤ ਨੇ ਮਿਖਾੀਲ ਕੋਲੋਂ ਕਤਲ ਕਰਨ ਦਾ ਕਾਰਣ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਸ਼ਹਿਰ ਵਿਚੋਂ ਗੰਦਗੀ ਦਾ ਸਫਾਇਆ ਕੀਤਾ ਹੈ। ਇਨ੍ਹਾਂ ਔਰਤਾਂ ਨੂੰ ਉਨ੍ਹਾਂ ਅਨੈਤਿਕ ਵਿਵਹਾਰ ਲਈ ਸਜ਼ਾ ਮਿਲੀ ਹੈ ਅਤੇ ਇਸ ਦਾ ਮੈਨੂੰ ਕੋਈ ਪਛਤਾਵਾ ਨਹੀਂ ਹੈ। ਮਿਖਾਈਲ ਨੇ ਇਹ ਵੀ ਦੱਸਿਆ ਕਿ ਉਹ ਕਿਵੇਂ ਔਰਾਤਂ ਦਾ ਸ਼ਿਕਾਰ ਕਰਦਾ ਸੀ। ਪਹਿਲਾਂ ਉਹ ਕਲੱਬ ਅਤੇ ਬਾਰ ਦੇ ਨੇੜੇ ਘੁੰਮਦਾ ਸੀ। ਫਿਰ ਔਰਤਾਂ ਨੂੰ ਲਿਫਟ ਦੇਣ ਬਹਾਨੇ ਆਪਣੀ ਗੱਡੀ ਵਿਚ ਬਿਠਾਉਂਦਾ ਸੀ।
ਬਾਅਦ ਵਿਚ ਇਕ ਸੁੰਨਸਾਨ ਥਾਂ ਜਾ ਕੇ ਪਹਿਲਾਂ ਉਨ੍ਹਾਂ ਨਾਲ ਰੇਪ ਕਰਦਾ ਸੀ। ਫਿਰ ਉਨ੍ਹਾਂ ਨੂੰ ਟਾਰਚਰ ਕਰਦੇ ਹੋਏ ਕਤਲ ਕਰ ਦਿੰਦਾ ਸੀ। ਇਕ ਨਿਊਜ਼ ਵੈੱਬਸਾਈਟ ਮੁਤਾਬਕ ਮਿਖਾਈਲ ਦਾ ਸ਼ਿਕਾਰ ਸਿਰਫ ਔਰਤਾਂ ਹੀ ਹੁੰਦੀਆਂ ਸਨ। ਪਰ ਇਸ ਤੋਂ ਇਲਾਵਾ ਵੀ ਉਸ ਨੇ ਇਕ ਹੋਰ ਵਿਅਕਤੀ ਅਤੇ ਇਕ ਪੁਲਿਸ ਮੁਲਾਜ਼ਮ ਦਾ ਵੀ ਕਤਲ ਕੀਤਾ ਹੈ।ਪੁਲਿਸ ਨੇ ਮਿਖਾੀਲ ਨੂੰ ਇਕ ਮ੍ਰਿਤਕਾ ਕੋਲ ਮਿਲੇ ਉਸ ਦੀ ਗੱਡੀ ਦੇ ਟਾਇਰ ਦੇ ਨਿਸ਼ਾਨ ਰਾਹੀਂ ਪਛਾਣਿਆ ਸੀ ਇਸ ਤੋਂ ਬਾਅਦ ਮਿਖਾਈਲ ਦਾ ਡੀ.ਐੱਨ.ਏ. ਟੈਸਟ ਕਰਵਾਇਆ ਗਿਆ ਅਤੇ ਇਸ ਵਿਚ ਪਤਾ ਲੱਗਾ ਕਿ ਉਹੀ ਉਸ ਮਹਿਲਾ ਦਾ ਕਾਤਲ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਖੁਲਾਸਾ ਹੋਇਆ ਕਿ ਉਸ ਨੇ 200 ਤੋਂ ਜ਼ਿਆਦਾ ਔਰਤਾਂ ਨੂੰ ਕਤਲ ਕੀਤਾ ਹੈ।