Home » ਨਿਊਜ਼ੀਲੈਂਡ ‘ਚ ਸਿਰਫਿਰੇ ਵੱਲੋੰ ਇੱਕ ਦਿਨ ‘ਚ 10 ਕੋਵਿਡ ਵੈਕਸੀਨ ਡੋਜ਼ ਲਗਵਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਸਿਰਫਿਰੇ ਵੱਲੋੰ ਇੱਕ ਦਿਨ ‘ਚ 10 ਕੋਵਿਡ ਵੈਕਸੀਨ ਡੋਜ਼ ਲਗਵਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ

Spread the news

ਨਿਊਜ਼ੀਲੈਂਡ ‘ਚ ਵੈਕਸੀਨੇਸ਼ਨ ਨੂੰ ਲੈ ਕੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ।ਦੇਸ਼ ‘ਚ ਇੱਕ ਵਿਅਕਤੀ ਵੱਲੋੰ ਇੱਕ ਦਿਨ ‘ਚ 10 ਕੋਵਿਡ ਵੈਕਸੀਨ ਡੋਜ਼ ਲਗਵਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ।ਮਨਿਸਟਰੀ ਆੱਫ਼ ਹੈਲਥ ਵੱਲੋੰ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ।

ਹਾਲਾਂਕਿ ਮਨਿਸਟਰੀ ਆੱਫ਼ ਹੈਲਥ ਵੱਲੋੰ ਅਜਿਹਾ ਕਰਨ ਵਾਲੇ ਵਿਅਕਤੀ ਤੇ ਜਗ੍ਹਾ ਦਾ ਨਾਮ ਨਸ਼ਰ ਨਹੀੰ ਕੀਤਾ ਗਿਆ ।ਦੱਸਿ‍ਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਲੋੰ ਵੱਖ ਵੱਖ ਲੋਕਾਂ ਦੇ ਨਾਮ ਹੇਠ 10 ਡੋਜ਼ ਲਗਵਾਈਆਂ ਗਈਆਂ ਹਨ ।

Auckland University professor Nikki Turner ਨੇ ਦੱਸਿਆ ਕਿ ਇਸ ਸੱਚਮੁੱਚ ‍ਆਪਣੇ ਆਪ ‘ਚ ਹੈਰਾਨੀਜਨਕ ਮਾਮਲਾ ਹੈ ।ਉਨ੍ਹਾਂ ਕਿਹਾ ਕਿ ਇਹ ਮੂਰਖਤਾ ਭਰੀ ਤੇ ਆਪਣੀ ਜਿੰਦਗੀ ਨੂੰ ਖਤਰੇ ‘ਚ ਪਾਉਣ ਵਾਲੀ ਹਰਕਤ ਹੈ ।

ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋੰ ਬਾਅਦ ਹੋਰ ਵੀ ਖੁਲਾਸੇ ਹੋ ਸਕਦੇ ਹਨ ।ਇਸ ਸੰਬੰਧ ਦੇ ਵਿੱਚ ਪੁਲਿਸ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿ ਪਤਾ ਕੀਤਾ ਜਾ ਸਕੇ ਕਿ ਹੋਰ ਕਿੰਨੇ ਲੋਕ ਕਿਸੇ ਹੋਰ ਦੇ ਨਾਮ ਤੇ ਵੈਕਸੀਨ ਲਗਬਾ ਚੁੱਕੇ ਹਨ ।