Home » ਇਕ ਦਿਨ ‘ਚ 10 ਵੈਕਸੀਨ ਡੋਜ਼ ਲਗਵਾਉਣ ਦੇ ਮਾਮਲੇ ਨੇ ਫੜਿਆ ਤੂਲ ,ਜਾਂਚ ਹੋਈ ਸ਼ੁਰੂ…
Health Home Page News New Zealand Local News NewZealand

ਇਕ ਦਿਨ ‘ਚ 10 ਵੈਕਸੀਨ ਡੋਜ਼ ਲਗਵਾਉਣ ਦੇ ਮਾਮਲੇ ਨੇ ਫੜਿਆ ਤੂਲ ,ਜਾਂਚ ਹੋਈ ਸ਼ੁਰੂ…

Spread the news

ਇੱਕ ਦਿਨ ‘ਚ 10 ਵੈਕਸੀਨ ਡੋਜ਼ ਲਗਵਾਉਣ ਵਾਲੇ ਵਿਅਕਤੀ ਨੂੰ ਹੈਲਥ ਮਾਹਿਰਾਂ ਵੱਲੋੰ ਮੂਰਖ ਦੱਸਦਿਆਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ।ਜ਼ਿਕਰਯੋਗ ਹੈ ਕਿ ਮਾਮਲਾ ਮੀਡੀਆ ਚ ਸਾਹਮਣੇ ਆਉਣ ਤੋਂ ਬਾਅਦ ਤੂਲ ਫੜਦਾ ਨਜ਼ਰ ਆ ਰਿਹਾ ਹੈ ।ਇਸ ਮਾਮਲੇ ਚ ਵੈਕਸੀਨੇਸ਼ਨ ਪ੍ਰੋਗਰਾਮ ਦੇ ਕਈ ਕਰਮਚਾਰੀਆਂ ਤੇ ਵੀ ਉਂਗਲ ਉੱਠਦੀ ਨਜ਼ਰ ਆ ਰਹੀ ਹੈ ।


Covid-19 vaccine and immunisation programme group manager Astrid Koornneef​ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਜਾਂਚ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਇਸ ਜਾਂਚ ਮੌਜੂਦ ਏਜੰਸੀਆਂ ਨੂੰ ਦਿੱਤਾ ਜਾ ਰਿਹਾ ਹੈ ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਲੇ ਦੁਆਲੇ ਵੀ ਕੋਈ ਅਜਿਹਾ ਵਿਅਕਤੀ ਹੈ ਜੋ ਇੱਕ ਤੋਂ ਵੱਧ ਕੋਵਿਡ ਵੈਕਸਿਨ ਡੋਜ਼ ਲਗਾ ਚੁੱਕਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਮਹਿਕਮੇ ਨੂੰ ਦਿੱਤੀ ਜਾਵੇ ।

ਜ਼ਿਕਰਯੋਗ ਹੈ ਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਲੋਕ ਕੋਵਿਡ ਵੈਕਸੀਨ ਲਗਵਾਏ ਬਿਨਾਂ ਹੀ ਵੈਕਸੀਨੇਟ ਹੋ ਚੁੱਕੇ ਹਨ ,ਜਿਸ ਦੀ ਵਜ੍ਹਾ ਅਜਿਹੇ ਲੋਕ ਨੇ ਜੋ ਦੋ ਤੋਂ ਵੱਧ ਵੈਕਸਿਨ ਡੋਜ਼ ਲਗਵਾ ਰਹੇ ਹਨ ।ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਸੰਬੰਧ ਚ ਕਈ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ।