Home » 30 ਦਸੰਬਰ ਤੱਕ ਰੈੱਡ ਲਾਈਟ ਸਿਸਟਮ ‘ਚ ਹੀ ਰਹੇਗਾ ਆਕਲੈਂਡ ,ਪ੍ਰਧਾਨਮੰਤਰੀ ਦਾ ਵੱਡਾ ਐਲਾਨ
Home Page News New Zealand Local News NewZealand

30 ਦਸੰਬਰ ਤੱਕ ਰੈੱਡ ਲਾਈਟ ਸਿਸਟਮ ‘ਚ ਹੀ ਰਹੇਗਾ ਆਕਲੈਂਡ ,ਪ੍ਰਧਾਨਮੰਤਰੀ ਦਾ ਵੱਡਾ ਐਲਾਨ

Spread the news

ਕ੍ਰਿਸਮਸ ਤੇ ਨਵੇੰ ਸਾਲ ਦੀਆਂ ਛੁੱਟੀਆਂ ਨੂੰ ਲੈ ਕੇ ਨਵੇੰ ਕੋਵਿਡ ਨਿਯਮਾਂ ਸੰਬੰਧੀ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਪ੍ਰਧਾਨਮੰਤਰੀ ਜੇੈਸਿੰਡਾ ਆਰਡਰਨ ਵੱਲੋੰ ਅੱਜ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਆਕਲੈਂਡ ਨੂੰ 30 ਦਸੰਬਰ ਰਾਤ ਤੋੰ Red Light ਤੋੰ Orange Light ‘ਚ ਤਬਦੀਲ ਕਰ ਦਿੱਤਾ ਜਾਵੇਗਾ ।ਅੱਜ ਕੈਬਨਿਟ ਦੀ ਮੀਟਿੰਗ ਤੋੰ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਨੌਰਥਲੈੰਡ ਨੂੰ ਵੀ ਆਕਲੈਂਡ ਦੇ ਨਾਲ ਹੀ Orange ਲਾਈਟ ਦੇ ਅਧੀਨ ਲਿਆਂਦਾ ਜਾਵੇਗਾ ।


ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਗਲੀ ਰਣਨੀਤੀ ਦਾ ਐਲਾਨ ਹੁਣ ਅਗਲੇ ਸਾਲ 17 ਜਨਵਰੀ ਨੂੰ ਕੀਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਆਕਲੈਂਡ ਦੇ ਵਿੱਚ ਕੇਸ ਘੱਟ ਜ਼ਰੂਰ ਰਹੇ ਹਨ ਪਰ ਸਾਨੂੰ ਜਲਦਬਾਜੀ ਨਹੀੰ ਦਿਖਾਉਣੀ ਚਾਹੀਦੀ ।ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਲਦ ਹੀ ਨਿਊਜ਼ੀਲੈਂਡ 90 ਫੀਸਦੀ Fully Vaccination ਦਾ ਟਾਰਗੇਟ ਹਾਸਿਲ ਕਰ ਲਵੇਗਾ ।

ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੈਕਸੀਨ ਪਾਸ ਦੀ ਵਰਤੋਂ ਹਰ ਜਗ੍ਹਾ ਤੇ ਲਾਜ਼ਮੀ ਕੀਤੀ ਜਾਵੇ ।