Home » ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ ਤੀਸਰਾ ਸਲਾਨਾ ਗੌਲਫ਼ ਰੇਂਜ ਟੂਰਨਾਮੈਂਟ ਕਰਵਾਇਆ ਗਿਆ ….
Entertainment • Home Page News • New Zealand Local News • NewZealand • Sports • Sports

ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ ਤੀਸਰਾ ਸਲਾਨਾ ਗੌਲਫ਼ ਰੇਂਜ ਟੂਰਨਾਮੈਂਟ ਕਰਵਾਇਆ ਗਿਆ ….

Spread the news

ਬੀਤੇ ਕੱਲ੍ਹ ਦੁਪਹਿਰ ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ ਤੀਸਰਾ ਸਲਾਨਾ ਗੌਲਫ਼ ਰੇਂਜ ਟੂਰਨਾਮੈਂਟ ਸਿਲਵਰਸਟਰੀਮ ਗੌਲਫ ਕਲੱਬ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕਰੀਬ 25 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪਰਦਰਸ਼ਨ ਕੀਤਾ।

ਟੂਰਨਾਮੈਂਟ ਵਿੱਚ ਬਰਿੰਦਰ ਸਿੰਘ (243M) ਪਹਿਲਾ ਸਥਾਨ, ਪਰਮਰਾਜ ਸਿੰਘ (241M) ਦੂਜਾ ਸਥਾਨ ਅਤੇ ਰਵਿੰਦਰਪ੍ਰਤਾਪ ਸਿੰਘ (212M) ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਅੱਪਰ ਹੱਟ ਤੋਂ ਮਾਣਯੋਗ ਮੇਅਰ ਵੇਅਨ ਗੱਪੀ ਨੇ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਕਲੱਬ ਗਤੀਵਿਧੀਆਂ ਨੂੰ ਸਲਾਹਿਆ।

ਅੰਤ ‘ਚ ਕਲੱਬ ਪ੍ਰਬੰਧਕ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਅਤੇ ਦਲੇਰ ਸਿੰਘ ਵੱਲੋਂ ਸਮੂਹ ਖਿਡਾਰੀਆਂ, ਸਪੌਂਸਰ ਰਤਨ ਪ੍ਰਕਾਸ਼ ਅਤੇ ਮਾਣਯੋਗ ਮੇਅਰ ਦੀ ਹਾਜ਼ਰੀ ਅਤੇ ਸਮਰਥਨ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਬਾਰੇ ਵਚਨਬੱਧਤਾ ਪ੍ਰਗਟਾਈ।