ਨਿਊਜ਼ੀਲੈਂਡ ‘ਚ Covid-19 pandemic ਦੇ ਦੌਰਾਨ ਅਮੀਰ ਲੋਕਾਂ ਦੀ ਜਾਇਦਾਦ ‘ਚ 1 trillion ਡਾਲਰ ਦਾ ਵਾਧਾ ਹੋਇਆ ਹੈ ।ਨਿਊਜ਼ੀਲੈਂਡ ਦੇ economic and political commentator Bernard Hickey ਨੇ ਇਸ ਸੰਬੰਧੀ ਖੁਲਾਸੇ ਕਰਦਿਆਂ ਲਿਖਿਆ ਹੈ ਕਿ ਸਰਕਾਰ ਦੀਆਂ Covid-19 pandemic ਦੌਰਾਨ ਕਾਰੋਬਾਰਾਂ ਨੂੰ ਰਾਹਤ ਪਹੁੰਚਾਉਣ ਲਈ ਸ਼ੁਰੂ ਕੀਤੀਅਾਂ ਗੲੀਅਾਂ ਯੋਜਨਾਵਾਂ ਦਾ ਵੱਡਾ ਫ਼ਾਇਦਾ ਵੱਡੇ ਕਾਰੋਬਾਰੀਆਂ ਨੂੰ ਹੋਇਆ ਹੈ ।
ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਇਸ ਸਮੇੰ ਦੌਰਾਨ ਬੇਹੱਦ ਮੰਦੇ ਦੌਰ ਚੋਂ ਗੁਜ਼ਰਨਾ ਪਿਆ ਹੈ ,ਪਰ ਇਸ ਸਭ ਦੇ ਬਾਵਜੂਦ ਵੱਡੇ ਕਾਰੋਬਾਰੀਆਂ ਦੀ ਚਾਂਦੀ ਰਹੀ ਹੈ ।
Bernard Hickey ਨੇ ਦੱਸਿਆ ਕਿ 2019 ਤੋੰ ਲੈ ਕੇ ਅਮੀਰਜਾਦਿਆਂ ਦੀ ਕੈਸ਼ ਸੈਵਿੰਗ ਅਕਾਊੰਟ ਆਮਦਨ 45 ਬਿਲੀਅਨ ਡਾਲਰ ਤੋੰ ਵੱਧ ਕੇ 319 ਬਿਲੀਅਨ ਡਾਲਰ ਹੋ ਗਈ ਹੈ ।ਨਿਊਜ਼ੀਲੈਂਡ ‘ਚ ਘਰਾਂ ਦੀਆਂ ਪਿਛਲੇ ਦੋ ਸਾਲਾਂ ਦੌਰਾਨ ਵਧੀਆਂ ਕੀਮਤਾਂ ਦੀ ਵਜ੍ਹਾ ਵੀ ਅਮੀਰਜਾਦਿਆਂ ਦੀ ਹੋਰ ਅਮੀਰੀ ਨੂੰ ਦੱਸਿਆ ਗਿਆ ਹੈ ।
ਉਨ੍ਹਾਂ ਖੁਲਾਸਾ ਕੀਤਾ ਕਿ ਲੋੜਵੰਦ ਲੋਕਾਂ ਨੂੰ ਸਿੱਧਾ ਪੈਸਾ ਦੇਣ ਦੀ ਬਜਾਏ ਸਰਕਾਰ ਨੇ ਪੈਸਾ ਵੱਡੇ ਕਾਰੋਬਾਰੀਆਂ ਦੇਣ ‘ਚ ਭਲਾਈ ਸਮਝੀ।ਇਸ ਦਾ ਘੱਟ ਫਾਇਦਾ ਹੇਠਲੇ ਲੋਕਾਂ ਨੂੰ ਹੋਇਆ ਤੇ ਵੱਡੇ ਕਾਰੋਬਾਰੀ ਮੰਦੀ ਦੇ ਦੌਰ ‘ਚ ਵੀ ਚੋਖਾ ਪੈਸਾ ਇਕੱਠਾ ਕਰਨ ‘ਚ ਕਾਮਯਾਬ ਹੋ ਗਏ ।