ਆਕਲੈਂਡ ਦੇ ਬਾਰਡਰ ਖੁੱਲ੍ਹਦਿਆਂ ਹੀ ਕੱਲ੍ਹ ਤੋਂ ਦੇਸ਼ ਭਰ ਚ ਘਰੇਲੂ ਉਡਾਣਾਂ ਚ ਵੀ ਕਾਫੀ ਭੀੜ ਦੇਖਣ ਨੂੰ ਮਿਲੇਗੀ ।ਏਅਰ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਦਾ ਦਿਨ ਪਿਛਲੇ ਲਗਪਗ ਦੋ ਸਾਲਾਂ ਚ ਸਭ ਤੋਂ ਵੱਧ ਵਿਅਸਤ ਰਹਿਣ ਵਾਲਾ ਦਿਨ ਹੋਵੇਗਾ ।ਉਨ੍ਹਾਂ ਦੱਸਿਆ ਕਿ ਕੱਲ੍ਹ ਬੁੱਧਵਾਰ ਨੂੰ 7500 ਲੋਕਾਂ ਵੱਲੋੰ ਆਕਲੈਂਡ ਤੋਂ ਬਾਹਰ ਜਾਂਦੀ ਉਡਾਣਾਂ ਬੁੱਕ ਕੀਤੀਆਂ ਗਈਆਂ ਹਨ ,ਜਦੋਂਕਿ 4500 ਤੋੰ ਉੱਪਰ ਲੋਕ ਵੱਖ ਵੱਖ ਸ਼ਹਿਰਾਂ ਤੋਂ ਆਕਲੈਂਡ ਪਹੁੰਚਣਗੇ ।ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਦੇ ਵਿਚ ਕੱਲ੍ਹ ਘਰੇਲੂ ਉਡਾਣਾਂ ਦੇ ਰਾਹੀਂ 21000 ਤੋਂ ਵੱਧ ਯਾਤਰੀ ਸਫਰ ਕਰਨਗੇ l
ਇਹ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਕੱਲ੍ਹ ਆਕਲੈਂਡ ਤੋਂ ਘਰੇਲੂ ਉਡਾਣਾਂ ਰਾਹੀੰ 1800 ਯਾਤਰੀ ਵੈਲਿੰਗਟਨ,1700 ਕ੍ਰਾਈਸਚਰਚ ਤੇ 1200 Queenstown ਦਾ ਸਫਰ ਕਰਨਗੇ ।ਉਨ੍ਹਾਂ ਦੱਸਿਆ ਕਿ ਵੈਕਸੀਨੇਟਡ ਯਾਤਰੀਆਂ ਲਈ ਕੱਲ੍ਹ ਤੋੰ ਵੈਕਸੀਨ ਪਾਸ ਹੋਣਾ ਲਾਜਮੀ ਹੋਵੇਗਾ, ਜਦੋੰ ਕਿ unvaccinated ਯਾਤਰੀਆਂ ਨੂੰ ਆਪਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ।
ਏਅਰ ਨਿਊਜ਼ੀਲੈਂਡ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਫਰ ਦੇ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ।ਉਨ੍ਹਾਂ ਇਹ ਵੀ ਕਿਹਾ ਕਿ ਏਅਰਲਾਈਨ ਦੇ ਸਟਾਫ ਨੂੰ ਵੀ ਸਹਿਯੋਗ ਦਿੱਤਾ ਜਾਵੇ ਤੇ ਵੈਕਸੀਨ ਸੰਬੰਧੀ ਕੋਈ ਵੀ ਕਾਗਜ਼ਾਤ ਮੰਗਣ ਦੇ ਉੱਤੇ ਬਹਿਸ ਬਾਜ਼ੀ ਨਾ ਕੀਤੀ ਜਾਵੇ