ਮੌਸਮ ਵਿਭਾਗ ਵੱਲੋੰ ਨਿਊਜ਼ੀਲੈਂਡ ਭਰ ‘ਚ ਕਈ ਜਗ੍ਹਾਵਾਂ ਤੇ ਆਉਣ ਵਾਲੇ 36 ਘੰਟੇ ਭਾਰੀ ਮੀੰਹ ਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ।ਜਾਣਕਾਰੀ ਮੁਤਾਬਿਕ Tropical Cyclone Ruby ਦੇ ਚੱਲਦੇ ਬੇਅ ਆਫ ਪਲੈਨਟੀ ਸਮੇਤ ਕਈ ਇਲਾਕਿਆਂ ‘ਚ 200 mm ਤੋੰ ਵੀ ਜਿਆਦਾ ਮੀੰਹ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਅਜਿਹੇ ‘ਚ ਕਈ ਇਲਾਕਿਆਂ ‘ਚ ਹੜ੍ਹਾਂ ਵਰਗੇ ਹਾਲਾਤ ਵੀ ਬਣ ਸਕਦੇ ਹਨ ।ਦੱਸਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਦਾ ਅਸਰ ਨੌਰਥ ਤੇ ਸਾਊਥ ਦੋਵਾਂ ਆਈਲੈੰਡਸ ‘ਚ ਦੇਖਣ ਨੂੰ ਮਿਲੇਗਾ ।
MetService ਵੱਲੋੰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲਗਾਤਾਰ ਆਪਣੇ ਇਲਾਕੇ ਦੀਆਂ ਮੌਸਮ ਸੰਬੰਧੀ ਜਾਣਕਾਰੀਆਂ ਤੇ ਨਜ਼ਰ ਰੱਖੀ ਜਾਵੇ। ਮੌਸਮ ਵਿਭਾਗ ਵੱਲੋੰ Coromandel Peninsula, Bay of Plenty, Gisborne , Tasman ,Tararua Range, Eastern Marlborough ਅਤੇ the Canterbury Plains north of Ashburton ‘ਚ Orange ਵਾਰਨਿੰਗ ਜਾਰੀ ਕੀਤੀ ਗਈ ਹੈ ।ਇਸ ਤੋੰ ਇਲਾਵਾ ਆਕਲੈਂਡ ਸਮੇਤ Eastern Waikato ਤੇ Taupō, Wellington, Kapiti ਅਤੇ Horowhenua ‘ਚ ਤੇਜ਼ ਝੱਖੜ ਨਾਲ ਭਾਰੀ ਮੀੰਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ।