ਅੱਜ 120 ਦਿਨ ਬਾਅਦ ਆਕਲੈਂਡ ਦੇ ਬਾਰਡਰ ਖੁੱਲਣ ਤੋੰ ਬਾਅਦ ਵੱਡੀ ਗਿਣਤੀ ‘ਚ ਲੋਕਾਂ ਦਾ ਆਉਣ ਜਾਣ ਦੇਰ ਰਾਤ ਤੋੰ ਹੀ ਦੇਖਣ ਨੂੰ ਮਿਲ ਰਿਹਾ ਹੈ ।ਅੱਜ ਆਕਲੈੰਡ ਦੀਆਂ ਸੜਕਾਂ ਤੋੰ ਲੈ ਕੇ ਏਅਰਪੋਰਟ ਤੇ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ।ਪਿਛਲੇ 4 ਮਹੀਨਿਆਂ ਤੋੰ ਲੱਗੇ ਪੱਕੇ ਪੁਲਿਸ ਦੇ ਨਾਕੇ ਵੀ ਦੇਰ ਰਾਤ ਹਟਾ ਦਿੱਤੇ ਗਏ ਹਨ ।
ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਵੇੰ ਹੀ ਆਕਲੈਂਡ ‘ਚ ਹੁਣ ਬਿਨ੍ਹਾਂ ਰੋਕ ਤੇ ਆਉਣ ਜਾਣ ਸ਼ੁਰੂ ਹੋ ਗਿਆ ਹੈ ਪਰ ਪੁਲਿਸ ਅਧਿਕਾਰੀ ਕਿਤੇ ਵੀ ਨਾਕਾ ਲਗਾ ਕਿ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕਰਕੇ ਵੈਕਸੀਨੇਸ਼ਨ ਰਿਕਾਰਡ ਚੈੱਕ ਕਰ ਸਕਦੇ ਹਨ ।
ਜਿਕਰਯੋਗ ਹੈ ਕਿ ਡੈਲਟਾ ਕੇਸ ਸਾਹਮਣੇ ਆਉਣ ਤੋੰ ਬਾਅਦ ਆਕਲੈਂਡ ਦੇ ਬਾਰਡਰ 17 ਅਗਸਤ ਤੋੰ ਬੰਦ ਪਏ ਸਨ ।ਪੁਲਿਸ ਵੱਲੋੰ ਲਗਾਤਾਰ ਆਕਲੈਂਡ ਦੇ ਬਾਰਡਰਾਂ ਤੇ ਚੈੱਕ ਪੁਆਇੰਟਸ ਲਗਾ ਕੇ ਨਿਗਰਾਨੀ ਕੀਤੀ ਜਾ ਰਹੀ ਸੀ ।ਆਕਲੈਂਡ ਸਮੇਤ ਦੇਸ਼ ਭਰ ‘ਚ ਲੋਕਾਂ ਵੱਲੋੰ ਵੈਕਸੀਨੇਸ਼ਨ ਲਈ ਕੀਤੇ ਗਏ ਸਹਿਯੋਗ ਦੇ ਚੱਲਦੇ ਅੱਜ 120 ਦਿਨ ਬਾਅਦ ਆਮ ਵਰਗੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ।