ਨਿਊਜ਼ੀਲੈਂਡ ‘ਚ ਕੋਵਿਡ ਨਾਲ ਹੋਈਆਂ 11 ਫੀਸਦੀ ਮੌਤਾਂ ਦਾ ਰਿਕਾਰਡ ਮਨਿਸਟਰੀ ਆਫ ਹੈਲਥ ਵੱਲੋੰ ਅਜੇ ਤੱਕ ਜਨਤਕ ਨਹੀੰ ਕੀਤਾ ਗਿਆ ।ਜਾਣਕਾਰੀ ਮੁਤਾਬਿਕ ਹੈਲਥ ਵਿਭਾਗ ਵੱਲੋੰ 11 ਫੀਸਦੀ ਲੋਕਾਂ ਦੀ ਉਮਰ,ਨਾਮ ਯਮਤੇ ਹੋਰ ਜਾਣਕਾਰੀਆਂ ਗੁਪਤ ਰੱਖੀਆਂ ਗਈਆਂ ਹਨ ।
ਬੀਤੇ ਦਿਨੀਂ ਸ਼ੁਕਰਵਾਰ ਨੂੰ 30 ਸਾਲ ਦੇ ਕਰੀਬ ਵਿਅਕਤੀ ਦੀ ਮੌਤ ਕੋਵਿਡ ਨਾਲ ਹੋਈ ਸੀ,ਜਿਸ ਸੰਬੰਧ ‘ਚ ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਤੱਕ ਦੀ ਸਭ ਤੋੰ ਛੋਟੀ ਉਮਰ ਦੇ ਵਿਅਕਤੀ ਦੀ ਕੋਵਿਡ ਨਾਲ ਮੌਤ ਦਾ ਮਾਮਲਾ ਹੈ ।ਹੈਲਥ ਵਿਭਾਗ ਵੱਲੋੰ ਇਸ ਮਾਮਲੇ ‘ਚ ਵਿਅਕਤੀ ਦਾ ਨਾਮ ਤੇ ਪਤਾ ਗੁਪਤ ਰੱਖਿਆ ਗਿਆ ਹੈ ।
ਹੁਣ ਤੱਕ ਦੇਸ਼ ਭਰ ‘ਚ 47 ਲੋਕ ਕੋਵਿਡ 19 ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ । ਨਿਊਜ਼ੀਲੈਂਡ ‘ਚ ਕੋਵਿਡ ਨਾਲ ਹੋਈਆਂ 24 ਫੀਸਦੀ ਮੌਤਾਂ 80 ਤੋੰ 89 ਸਾਲ ਦੀ ਉਮਰ ਦੇ ਵਿਅਕਤੀਆਂ ਦੀਆਂ ਹੋਈਆਂ ਹਨ ।ਜਦੋੰਕਿ ਕੋਵਿਡ ਨਾਲ 11 ਫੀਸਦੀ ਮੌਤਾਂ 90+ਸਾਲ, 15 ਫੀਸਦੀ ਮੌਤਾਂ 70 ਤੋੰ 79 ਸਾਲ,13 ਫੀਸਦੀ 60 ਤੋੰ 69 ਸਾਲ,13 ਫੀਸਦੀ 50 ਤੋੰ 59 ਸਾਲ ਤੇ 2 ਮੌਤਾਂ 40 ਤੋੰ 49 ਸਾਲ ਦੇ ਵਿਅਕਤੀਆਂ ਦੀਆਂ ਹੋਈਆਂ ਹਨ ।ਇਸ ਦੌਰਾਨ ਕੋਵਿਡ ਨਾਲ ਹੋਈਆਂ 5 ਮੌਤਾਂ ਸੰਬੰਧੀ ਜਾਣਕਾਰੀ ਗੁਪਤ ਰੱਖੀ ਗਈ ਹੈ ।.