Home » ਤਾਮਿਲਨਾਡੂ ਹੈਲੀਕਾਪਟਰ ਕ੍ਰੈਸ਼ ‘ਚ ਬਚੇ ਕੈਪਟਨ ਵਰੁਣ ਸਿੰਘ ਦਾ ਹਸਪਤਾਲ ‘ਚ ਹੋਇਆ ਦਿਹਾਂਤ…
Home Page News India India News

ਤਾਮਿਲਨਾਡੂ ਹੈਲੀਕਾਪਟਰ ਕ੍ਰੈਸ਼ ‘ਚ ਬਚੇ ਕੈਪਟਨ ਵਰੁਣ ਸਿੰਘ ਦਾ ਹਸਪਤਾਲ ‘ਚ ਹੋਇਆ ਦਿਹਾਂਤ…

Spread the news

ਤਾਮਿਲਨਾਡੂ ਦੇ ਕੂਨੂਰ ‘ਚ ਹੈਲੀਕਾਪਟਰ ਹਾਦਸੇ ‘ਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਹੈ। ਸੱਤ ਦਿਨਾਂ ਤੱਕ ਸੰਘਰਸ਼ ਕਰਨ ਤੋਂ ਬਾਅਦ, ਬੰਗਲੌਰ ਦੇ ਇੱਕ ਹਸਪਤਾਲ ਵਿੱਚ ਬੁੱਧਵਾਰ ਨੂੰ ਕੈਪਟਨ ਵਰੁਣ ਸਿੰਘ ਸ਼ਹੀਦ ਹੋ ਗਏ ਹਨ।

group captain varun singh pass away
group captain varun singh pass away

ਵਰੁਣ ਜਨਰਲ ਬਿਪਿਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਸਨ। ਇਸ ਹਾਦਸੇ ‘ਚ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 13 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਵਿੱਚ ਵਰੁਣ ਸਿੰਘ ਹੀ ਬਚੇ ਸਨ। ਪਰ ਬੁੱਧਵਾਰ ਨੂੰ ਉਹ ਵੀ ਜ਼ਿੰਦਗੀ ਦੀ ਲੜਾਈ ਹਾਰ ਗਏ। ਭਾਰਤੀ ਹਵਾਈ ਸੈਨਾ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਭਾਰਤੀ ਹਵਾਈ ਸੈਨਾ ਨੇ ਟਵੀਟ ਕਰ ਕਿਹਾ ਕਿ, “ਭਾਰਤੀ ਹਵਾਈ ਸੈਨਾ ਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਬਹਾਦਰ ਗਰੁੱਪ ਕੈਪਟਨ ਦਾ ਅੱਜ ਇਲਾਜ ਦੌਰਾਨ ਦਿਹਾਂਤ ਹੋ ਗਿਆ ਹੈ। 8 ਦਸੰਬਰ 2021 ਨੂੰ ਹੋਏ ਹਾਦਸੇ ‘ਚ ਉਹ ਇਕੱਲੇ ਬਚੇ ਸੀ। ਭਾਰਤੀ ਹਵਾਈ ਸੈਨਾ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ।”