Home » ਓਮੀਕਰੋਨ ਕੇਸ ਦੇ ਸੰਪਰਕ ‘ਚ ਆਏ 82 ਲੋਕ,ਸਿਹਤ ਵਿਭਾਗ ਨੇ ਦਿੱਤੀ ਜਾਣਕਾਰੀ…
Home Page News New Zealand Local News NewZealand

ਓਮੀਕਰੋਨ ਕੇਸ ਦੇ ਸੰਪਰਕ ‘ਚ ਆਏ 82 ਲੋਕ,ਸਿਹਤ ਵਿਭਾਗ ਨੇ ਦਿੱਤੀ ਜਾਣਕਾਰੀ…

Spread the news

ਨਿਊਜ਼ੀਲੈਂਡ ‘ਚ ਸਾਹਮਣੇ ਆਏ ਓਮੀਕਰੋਨ ਕੇਸ ਦੇ Close Contacts ‘ਚ 82 ਵਿਅਕਤੀ ਦੱਸੇ ਜਾ ਰਹੇ ਹਨ ।ਇਸ ਗੱਲ ਦੀ ਜਾਣਕਾਰੀ Director-general of health Dr Ashley Bloomfield ਵੱਲੋੰ ਅੱਜ ਦਿੱਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਅਕਤੀ ਇਸ ਸਮੇੰ ਵੱਖ ਵੱਖ ਮੈਨੇਜਡ ਆਈਸੋਲੇਸ਼ਨ ਸੈੰਟਰਾਂ ਦੇ ਵਿੱਚ ਮੌਜੂਦ ਹਨ ।

ਉਨ੍ਹਾਂ ਦੱਸਿਆ ਕਿ ਓਮੀਕਰੋਨ ਪਾਜ਼ਿਟਿਵ ਕੇਸ ਵਾਲੀ ਫਲਾਈਟ ਜਰਮੀ ਤੋੰ ਵਾਇਆ ਦੁਬਈ ਆਕਲੈਂਡ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੀ ਸੀ ।ਜਿਸ ਤੋੰ ਬਾਅਦ ਯਾਤਰੀਆਂ ਨੂੰ ਚਾਰਟਰ ਫਲਾਈਟ ਰਾਹੀਂ ਕਰਾਈਸਚਰਚ ਲਜਾਇਆ ਗਿਆ ਸੀ ।

Dr Ashley Bloomfield ਨੇ ਦੱਸਿਆ ਕਿ 82 ਚੋੰ 75 ਲੋਕ ਕਰਾਈਸਚਰਚ ਤੇ 7 ਆਕਲੈਂਡ ਦੇ ਮੈਨੇਜਡ ਆਈਸੋਲੇਸ਼ਨ ਸੈੰਟਰ ‘ਚ ਮੌਜੂਦ ਹਨ ।ਉਨ੍ਹਾਂ ਦੱਸਿਆ ਕਿ ਇਸ ਕੇਸ ਨਾਲ ਜੁੜੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀਬਜਾ ਰਹੀ ਹੈ ਤੇ ਓਮੀਕਰੋਨ ਨੂੰ ਕਮਿਊਨਿਟੀ ‘ਚ ਆਉਣ ਤੋੰ ਰੋਕਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ Close Contacts ਦੇ ਟੈਸਟ ਕਰਵਾਏ ਜਾ ਰਹੇ ਹਨ ।ਹੁਣ ਤੱਕ ਸਾਹਮਣੇ ਆਏ ਜਿਆਦਾਤਰ ਰਿਜਲਟ ਨੈਗੇਟਿਵ ਦੱਸੇ ਜਾ ਰਹੇ ਹਨ ।