ਅੱਜ ਸਵੇਰੇ ਵੇੈਲਿੰਗਟਨ ਏਅਰਪੋਰਟ ਦੇ ਉੱਪਰ ਉਸ ਵੇਲੇ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਵੈਲਿੰਗਟਨ ਤੋਂ ਕ੍ਰਾਈਸਟਚਰਚ ਦੇ ਲਈ ਉੱਡਣ ਵਾਲੀ ਉਡਾਣ ‘ਚ ਸਵਾਰ ਹੋਣ ਲਈ ਬਿਨ੍ਹਾਂ ਮਾਸਕ ਪਾਏ 100 ਤੋੰ ਵੱਧ ਲੋਕਾਂ ਦੇ ਗਰੁੱਪ ਵੱਲੋੰ ਸਫਰ ਕਰਨ ਦੀ ਜਿੱਦ ਕੀਤੀ ਗਈ ।
ਦੱਸਿਆ ਜਾ ਰਿਹਾ ਹੈ ਕਿ ਇਹ ਗਰੁੱਪ ਉਨ੍ਹਾਂ ਲੋਕਾਂ ਦਾ ਸੀ ਜੋ ਕੱਲ੍ਹ ਵੈਲਿੰਗਟਨ ਦੇ ਵਿੱਚ ਵੈਕਸੀਨ ਖ਼ਿਲਾਫ਼ ਪ੍ਰਦਰਸ਼ਨ ਕਰਨ ਪਹੁੰਚੇ ਸਨ ।ਇਸ ਗਰੁੱਪ ਦੇ ਲੋਕਾਂ ਵੱਲੋੰ ਏਅਰਪੋਰਟ ਦੇ ਮੌਜੂਦ ਸਟਾਫ ਤੇ ਕਈ ਯਾਤਰੀਆਂ ਨਾਲ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ।
ਉਕਤ ਫਲਾਈਟ ਚ ਸਫਰ ਕਰਨ ਵਾਲੇ ਯਾਤਰੀਆਂ ਨੇ ਦੱਸਿਆ ਕਿ ਜਦੋਂ ਇਸ ਗਰੁੱਪ ਦੇ ਲੋਕ ਵੇਲਿੰਗਟਨ ਏਅਰਪੋਰਟ ਤੇ ਪਹੁੰਚੇ ਤਾਂ ਉਹ ਬਿਨਾਂ ਮਾਸਕ ਤੋਂ ਸਨ ।ਉਨ੍ਹਾਂ ਦੱਸਿਆ ਕਿ ਜਦੋਂ ਏਅਰਪੋਰਟ ਦੇ ਸਟਾਫ ਤੇ ਯਾਤਰੀਆਂ ਵੱਲੋਂ ਉਨ੍ਹਾਂ ਨੂੰ ਸ਼ਬਦ ਹੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਗਰੁੱਪ ਦੇ ਲੋਕਾਂ ਵੱਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉੱਥੇ ਮੌਜੂਦ ਲੋਕਾਂ ਨੂੰ ਡਰਾਇਆ ਧਮਕਾਇਆ ਵੀ ਗਿਆ ।
ਦੱਸਿਆ ਜਾ ਰਿਹਾ ਹੈ ਕਿ ਇਸ ਗਰੁੱਪ ਵੱਲੋਂ ਬਿਨਾਂ ਮਾਸਕ ਤੋਂ ਹੀ ਵੈਲਿੰਗਟਨ ਤੋਂ ਲੈ ਕੇ ਕ੍ਰਾਈਸਟਚਰ ਤੱਕ ਦਾ ਸਫ਼ਰ ਕੀਤਾ ਗਿਆ ।ਇਹ ਫਲਾਈਟ ਸਵੇਰੇ 8.30 ਵਜੇ ਵੈਲਿੰਗਟਨ ਤੋਂ ਕ੍ਰਾਈਸਟਚਰਚ ਰਵਾਨਾ ਹੋਈ ਸੀ ।