ਨਿਊਜ਼ੀਲੈਂਡ ‘ਚ ਕੁਆਰਨਟੀਨ ਮੁਕਤ ਸਫਰ 17 ਜਨਵਰੀ ਤੋੰ ਸ਼ੁਰੂ ਨਾ ਕਰਨ ਦੇ ਲਏ ਫੈਸਲੇ ਤੋੰ ਬਾਅਦ ਏਅਰ ਨਿਊਜ਼ੀਲੈਂਡ ਵੱਲੋੰ 120 ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ ।ਏਅਰ ਨਿਊਜ਼ੀਲੈਂਡ ਦੇ ਇਸ ਫੈਸਲੇ ਨਾਲ 27000 ਤੋਂ ਵੱਧ ਯਾਤਰੀ ਪ੍ਰਭਾਵਿਤ ਹੋਣਗੇ ।ਜਿਕਰਯੋਗ ਹੈ ਕਿ ਆਸਟ੍ਰੇਲੀਆ ‘ਚ ਰਹਿੰਦੇ ਨਿਊਜ਼ੀਲੈਂਡ ਵਾਸੀ 17 ਜਨਵਰੀ ਤੋੰ ਕੁਆਰਨਟੀਨ ਫਰੀ ਫਲਾਈਟਾਂ ਰਾਹੀੰ ਨਿਊਜ਼ੀਲੈਂਡ ਆ ਸਕਦੇ ਸਨ,ਪਰ ਹੁਣ ਨਵੇੰ ਨਿਯਮਾਂ ਤਹਿਤ ਅਜਿਹਾ ਨਹੀੰ ਹੋ ਸਕੇਗਾ।
ਆਸਟ੍ਰੇਲੀਆ ਤੋੰ ਆਉਣ ਵਾਲੇ ਕੀਵੀਆਂ ਨੂੰ ਵੀ ਨਿਊਜ਼ੀਲੈਂਡ ਪਹੁੰਚਣ ਤੇ ਫਰਵਰੀ ਮਹੀਨੇ ਦੇ ਅੰਤ ਤੱਕ ਮੈਨੇਜਡ ਆਈਸੋਲੇਸ਼ਨ ਸੈੰਟਰਾਂ ‘ਚ 10 ਦਿਨ ਗੁਜਾਰਨੇ ਹੀ ਪੈਣਗੇ ।ਇਸ ਦੇ ਨਾਲ ਨਿਊਜ਼ੀਲੈਂਡ ਦੀ ਫਲਾਈਟ ਬੁੱਕ ਕਰਨ ਤੋੰ ਪਹਿਲਾਂ ਮੈਨੇਜਡ ਆਈਸੋਲੇਸ਼ਨ ਦੀ ਬੁੱਕਿੰਗ ਕਰਾਉਣਾ ਜਰੂਰੀ ਹੋਵੇਗਾ ।
ਦੱਸਿਆ ਜਾ ਰਿਹਾ ਹੈ ਕਿ ਅਜਿਹਾ ਹੋਣ ਦੇ ਚੱਲਦੇ ਆਸਟ੍ਰੇਲੀਆ ਤੋੰ ਨਿਊਜ਼ੀਲੈਂਡ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਨਾ ਮਾਤਰ ਹੀ ਰਹੇਗੀ।ਇਸ ਨੂੰ ਦੇਖਦਿਆਂ ਹੀ ਏਅਰ ਨਿਊਜ਼ੀਲੈਂਡ ਨੇ 17 ਜਨਵਰੀ ਤੋੰ ਲੈ ਕੇ ਫਰਵਰੀ ਮਹੀਨੇ ਦੇ ਅੰਤ ਤੱਕ ਆਸਟ੍ਰੇਲੀਆ ਤੋੰ ਆਉਣ ਜਾਣ ਵਾਲੀਆਂ 120 ਫਲਾਈਟਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ ।ਹਾਲਾਂਕਿ,ਆਸਟ੍ਰੇਲੀਆ ਦੇ ਨਾਲ ਕੁਆਰਨਟੀਨ ਫਲਾਈਟਾਂ ਘੱਟ ਗਿਣਤੀ ਵਿੱਚ ਜਾਰੀ ਰਹਿਣਗੀਆਂ ।