ਮਸ਼ਹੂਰ ਕਾਰੋਬਾਰੀ ਵੀਜੇ ਮਾਲੀਆ ਲਈ ਇੰਗਲੈਂਡ ਤੋਂ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਭਾਰਤ ਤੋਂ ਜਿੱਥੇ ਇਕ ਵੱਡਾ ਘਪਲਾ ਕਰਕੇ ਅਤੇ ਯੂ ਬੀ ਐਸ ਬੈਂਕ ਦਾ ਪੈਸਾ ਹੜੱਪ ਕੇ ਕਾਰੋਬਾਰੀ ਵੀਜੇ ਮਾਲੀਆ ਭਾਰਤ ਤੋਂ ਭੱਜ ਗਏ ਸਨ। ਜੋ ਇਸ ਸਮੇਂ ਇੰਗਲੈਂਡ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਉੱਥੇ ਹੀ ਹੁਣ ਉਹਨਾਂ ਨੂੰ ਲੰਡਨ ਦੀ ਅਦਾਲਤ ਵੱਲੋਂ ਇਕ ਵੱਡਾ ਝਟਕਾ ਦਿੱਤਾ ਗਿਆ ਹੈ।
ਇਸ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਦੇ ਉਪਰ ਜਿਥੇ ਯੂ ਬੀ ਐਸ ਬੈਂਕ ਵੱਲੋਂ ਕੇਸ ਕੀਤਾ ਗਿਆ ਸੀ। ਉਹ ਕੇਸ ਹੁਣ ਬੈਂਕ ਨੇ ਜਿੱਤ ਲਿਆ ਹੈ। ਇਸ ਲਈ ਹੁਣ ਅਦਾਲਤ ਵੱਲੋਂ ਵਿਜੇ ਮਾਲਿਆ ਦਾ ਬੰਗਲਾ ਕੇਸ ਜਿੱਤਣ ਤੇ ਬੈਂਕ ਨੂੰ ਸੌਂਪਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਸ ਬੰਗਲੇ ਵਿਚ ਜਿਥੇ ਮਾਲੀਆ ਦੀ ਮਾਂ ਅਤੇ ਪੁਤਰ ਵੀ ਉਨ੍ਹਾਂ ਦੇ ਨਾਲ ਰਹਿ ਰਹੇ ਸਨ ਉਨ੍ਹਾਂ ਸਭ ਨੂੰ ਹੁਣ ਇਹ ਬੰਗਲਾ ਖਾਲੀ ਕਰਨਾ ਹੋਵੇਗਾ। ਅਗਰ ਉਹ ਬੰਗਲਾ ਖਾਲੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਘਰ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਵਿਜੇ ਮਾਲਿਆ ਦਾ ਆਲੀਸ਼ਾਨ ਬੰਗਲਾ ਹੁਣ ਬੈਂਕ ਦੇ ਹਵਾਲੇ ਅਦਾਲਤ ਵੱਲੋਂ ਕਰ ਦਿੱਤਾ ਗਿਆ ਹੈ। ਜਿੱਥੇ ਬੈਂਕ ਇਸ ਨੂੰ ਹੁਣ ਵੇਚ ਸਕਦੀ ਹੈ। ਵਿਜੇ ਮਾਲਿਆ ਨੇ 204 ਮਿਲੀਅਨ ਪੌਂਡ ਦਾ ਕਰਜ਼ਾ ਸਵਿਸ ਬੈਂਕ ਨੂੰ ਵਾਪਸ ਕਰਨਾ ਹੈ।