ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਬਹੁਤ ਸਾਰੇ ਲੋਕ ਅਸਟ੍ਰੇਲੀਆ ਜਾਣ ਨੂੰ ਪਹਿਲ ਦਿੰਦੇ ਹਨ, ਕਿਉਕਿ ਉੱਥੋਂ ਦੀ ਖ਼ੂਬਸੂਰਤੀ ਅਤੇ ਸ਼ਾਂਤਮਈ ਵਾਤਾਵਰਣ ਤੇ ਸਰਲ ਕਾਨੂੰਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ। ਉਥੇ ਹੀ ਕਰੋਨਾ ਦੇ ਚਲਦੇ ਹੋਏ ਦੇਸ਼ ਵਿੱਚ ਕਰਮਚਾਰੀਆਂ ਦੀ ਕਮੀ ਹੋਣ ਤੇ ਆਸਟਰੇਲੀਆ ਸਰਕਾਰ ਵੱਲੋਂ ਬਹੁਤ ਸਾਰੀਆਂ ਤਬਦੀਲੀਆਂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਜਿੱਥੇ ਆਸਟ੍ਰੇਲੀਆ ਸਰਕਾਰ ਨੇ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀ ਫੀਸਾਂ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ।
ਜੋ ਲੋਕ ਅਸਟ੍ਰੇਲੀਆ ਪਹੁੰਚਣਗੇ ਉਹਨਾਂ ਦੀਆਂ ਫੀਸਾਂ ਵਿੱਚ ਉਨ੍ਹਾਂ ਨੂੰ 8 ਹਫ਼ਤਿਆਂ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਲਈ ਵਿਚਾਰ ਕਰਨਾ ਚਾਹੀਦਾ ਹੈ। ਕਈ ਲੋਕ ਆਸਟ੍ਰੇਲੀਆ ਵਿੱਚ ਆ ਕੇ ਵਧੇਰੇ ਸਮੇਂ ਲਈ ਆਪਣੀਆਂ ਛੁਟੀਆਂ ਬਤੀਤ ਕਰਦੇ ਹਨ ਜਿਸ ਨਾਲ ਆਸਟ੍ਰੇਲੀਆ ਨੂੰ ਆਰਥਿਕ ਤੌਰ ਤੇ ਫਾਇਦਾ ਹੁੰਦਾ ਹੈ।
ਕਰੋਨਾ ਦੇ ਕਾਰਨ ਜਿਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਾਰੀ ਫੀਸ ਅਦਾ ਕਰਨੀ ਪੈ ਰਹੀ ਸੀ। ਕਰੋਨਾ ਹੋਣ ਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰਹਿੰਦੇ ਹੋਏ ਆਪਣਾ ਕੰਮ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਹੈ ਕਿ ਜੋ ਵਿਦਿਆਰਥੀ ਥੋੜ੍ਹੇ ਸਮੇਂ ਲਈ ਕੰਮ ਕਰਦੇ ਹਨ ਅਤੇ ਪੜ੍ਹਾਈ ਕਰਦੇ ਹਨ , ਉਹ ਨੌਜਵਾਨ ਇਕ ਪ੍ਰੋਗਰਾਮ ਅਧੀਨ 12 ਮਹੀਨਿਆਂ ਦੀ ਛੁੱਟੀ ਲੈ ਸਕਦੇ ਹਨ।