Home » ਪੰਜਾਬੀ ਸਰਦਾਰ ਨੌਜਵਾਨ ਵੱਲੋਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਬਰਫੀਲੇ ਨਹਿਰ ਦੇ ਪਾਣੀ ਵਿੱਚ ਡਿੱਗ ਪਈ ਬੱਚੀ ਨੂੰ ਬਚਾਇਆ…
Home Page News India India News

ਪੰਜਾਬੀ ਸਰਦਾਰ ਨੌਜਵਾਨ ਵੱਲੋਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਬਰਫੀਲੇ ਨਹਿਰ ਦੇ ਪਾਣੀ ਵਿੱਚ ਡਿੱਗ ਪਈ ਬੱਚੀ ਨੂੰ ਬਚਾਇਆ…

Spread the news

ਇੱਕ ਪੰਜਾਬੀ ਨੌਜਵਾਨ ਵੱਲੋਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਅਜਿਹਾ ਵੱਡਾ ਕੰਮ ਕੀਤਾ ਗਿਆ ਹੈ ਕਿ ਸਭ ਪਾਸੇ ਤਾਰੀਫ਼ਾਂ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀਨਗਰ ਦੇ ਬੇਮਿਨਾ ਇਲਾਕੇ ਵਿੱਚ ਹਮਦਾਨੀਆਂ ਕਲੋਨੀ ਤੋਂ ਸਾਹਮਣੇ ਆਇਆ ਹੈ। ਇਕ ਛੋਟੀ ਬੱਚੀ ਦੀ ਜ਼ਿੰਦਗੀ ਨੂੰ ਸਿੱਖ ਨੌਜਵਾਨ ਵੱਲੋਂ ਸੁਰੱਖਿਅਤ ਕੀਤਾ ਗਿਆ ਹੈ। ਜਿੱਥੇ ਇੱਕ ਬੱਚੀ ਬਰਫੀਲੇ ਨਹਿਰ ਦੇ ਪਾਣੀ ਵਿੱਚ ਡਿੱਗ ਪਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਬਰਫ ਜੰਮੀ ਹੋਈ ਸੀ ਅਤੇ ਇਕ 5 ਸਾਲਾਂ ਦੀ ਬੱਚੀ ਪੈਦਲ ਹੀ ਨਹਿਰ ਦੇ ਕਿਨਾਰੇ ਤੇ ਚੱਲ ਰਹੀ ਸੀ।

ਉਸ ਸਮੇਂ ਹੀ ਬੱਚੀ ਦਾ ਪੈਰ ਅਚਾਨਕ ਬਰਫ਼ ਤੋਂ ਤਿਲਕ ਗਿਆ ਅਤੇ ਬੱਚੀ ਬਰਫੀਲੇ ਨਹਿਰ ਦੇ ਪਾਣੀ ਵਿੱਚ ਡਿੱਗ ਗਈ। ਉਸ ਸਮੇਂ ਆਪਣੇ ਘਰ ਦੀ ਖਿੜਕੀ ਵਿੱਚ ਖੜੇ ਇੱਕ ਸਿੱਖ ਨੌਜ਼ਵਾਨ ਸਿਮਰਨ ਪਾਲ ਸਿੰਘ ਵੱਲੋਂ ਇਹ ਸਭ ਕੁਝ ਆਪਣੀਆਂ ਨਜ਼ਰਾਂ ਨਾਲ ਵੇਖਿਆ ਗਿਆ ਅਤੇ ਜੋ ਬਿਨਾਂ ਦੇਰੀ ਕੀਤੇ ਉਸ ਜਗ੍ਹਾ ਤੇ ਪਹੁੰਚਿਆ ਅਤੇ ਬਰਫੀਲੇ ਪਾਣੀ ਵਿੱਚੋਂ ਬੱਚੀ ਨੂੰ ਬਚਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਅਗਰ ਉਹ ਕਿਸੇ ਦਾ ਇੰਤਜ਼ਾਰ ਕਰਦਾ ਤਾਂ ਬੱਚੀ ਦੀ ਜਾਨ ਜਾ ਸਕਦੀ ਸੀ।

ਉਸ ਸਮੇਂ ਤੱਕ ਕੁਝ ਹੋਰ ਲੋਕ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਇਸ ਨੌਜਵਾਨ ਦੀ ਮਦਦ ਕੀਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਉੱਥੇ ਹੀ ਇਸ ਨੌਜਵਾਨ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੈ ਜਿਸ ਵੱਲੋਂ ਦਿੱਤੀ ਹਿੰਮਤ ਅਤੇ ਦਲੇਰੀ ਸਦਕਾ ਉਸ ਬੱਚੀ ਨੂੰ ਬਚਾਇਆ ਜਾ ਸਕਿਆ ।