ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ (ICC) ਨੇ ਸਾਲ 2021 ਲਈ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ (ICC) ਨੇ ਵੀਰਵਾਰ ਨੂੰ ਟੀਮ ਦਾ ਐਲਾਨ ਕੀਤਾ, ਜਿਸ ਦੀ ਕਮਾਨ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (Babar Azam) ਨੂੰ ਸੌਂਪੀ ਗਈ ਹੈ। ਟੀਮ ਵਿੱਚ ਕਿਸੇ ਵੀ ਭਾਰਤੀ ਖਿਡਾਰੀ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ।
ਆਈਸੀਸੀ ਟੀਮ ਵਿੱਚ ਪਾਕਿਸਤਾਨ, ਆਇਰਲੈਂਡ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਦੇ 2-2 ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਦੇ 3 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। 2021 ਲਈ ਆਈਸੀਸੀ ਵਨਡੇ ਟੀਮ – ਪਾਲ ਸਟਰਲਿੰਗ, ਜਾਨੇਮਨ ਮਲਾਨ, ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਰੂਸੀ ਵੈਨ ਡੇਰ ਡੁਸੇਨ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ, ਹਸਰੰਗਾ, ਮੁਸਤਫਿਜ਼ੁਰ ਰਹਿਮਾਨ, ਸਿਮੀ ਸਿੰਘ ਅਤੇ ਡੀ ਚਮੀਰਾ।
ਪਾਲ ਸਟਰਲਿੰਗ (Paul Sterling) ਨੇ 2021 ਵਿੱਚ ਕੁੱਲ 705 ਦੌੜਾਂ ਬਣਾਈਆਂ ਸਨ। ਉਸ ਨੇ 14 ਵਨਡੇ ਮੈਚਾਂ ਵਿੱਚ 79.66 ਦੀ ਔਸਤ ਨਾਲ ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 3 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ। ਜਾਨੇਮਨ ਮਲਾਨ ਦੱਖਣੀ ਅਫਰੀਕਾ ਦਾ ਸਲਾਮੀ ਬੱਲੇਬਾਜ਼ ਹੈ। ਉਹ ਟੀਮ ਦਾ ਅਹਿਮ ਮੈਂਬਰ ਹੈ। ਉਸਨੇ 2021 ਵਿੱਚ 8 ਮੈਚਾਂ ਵਿੱਚ 84.83 ਦੀ ਔਸਤ ਨਾਲ 509 ਦੌੜਾਂ ਬਣਾਈਆਂ।
ਮਲਾਨ ਨੇ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ। ਬਾਬਰ ਆਜ਼ਮ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਸਨੇ 2021 ਵਿੱਚ 6 ਮੈਚਾਂ ਵਿੱਚ 67.50 ਦੀ ਔਸਤ ਨਾਲ 405 ਦੌੜਾਂ ਬਣਾਈਆਂ। ਆਜ਼ਮ ਨੇ ਇਸ ਦੌਰਾਨ ਦੋ ਸੈਂਕੜੇ ਵੀ ਲਗਾਏ।ਪਾਕਿਸਤਾਨ ਦੇ ਫਖਰ ਜ਼ਮਾਨ ਨੇ 2021 ‘ਚ 6 ਮੈਚ ਖੇਡੇ, ਜਿਸ ‘ਚ ਉਸ ਨੇ 60.83 ਦੀ ਔਸਤ ਨਾਲ 365 ਦੌੜਾਂ ਬਣਾਈਆਂ। ਉਸ ਨੇ ਦੋ ਸੈਂਕੜੇ ਲਗਾਏ ਸਨ। ਇਸ ‘ਚੋਂ ਉਸ ਨੇ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਗਾਇਆ।