ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ ਅਤੇ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮੁਸ਼ੱਕਤ ਕਰਕੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਪੰਜਾਬ ਤੋਂ ਕੈਨੇਡਾ ਵਸਦੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਜਿੱਥੇ ਨਾਮਣਾ ਖੱਟਿਆ ਗਿਆ ਹੈ ਉਥੇ ਹੀ ਕੈਨੇਡਾ ਦੇ ਆਰਥਿਕ ਵਿਕਾਸ ਵਿੱਚ ਵੀ ਉਨ੍ਹਾਂ ਵੱਲੋਂ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ। ਜਿੱਥੇ ਬਹੁਤ ਸਾਰੀਆਂ ਪੰਜਾਬੀ ਸਖਸ਼ੀਅਤਾਂ ਨੇ ਉੱਚ ਅਹੁਦਿਆਂ ਤੇ ਸਫ਼ਲਤਾ ਹਾਸਲ ਕੀਤੀ ਹੈ ਉਥੇ ਹੀ ਉਨ੍ਹਾਂ ਵੱਲੋਂ ਕੀਤੇ ਜਾਂਦੇ ਅਜਿਹੇ ਸ਼ਲਾਘਾਯੋਗ ਕਦਮ ਦੇ ਸਦਕਾ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਨਾਲ ਜੁੜੇ ਹੋਏ ਅਜਿਹੇ ਮਾਮਲੇ ਆਮ ਹੀ ਸਾਹਮਣੇ ਆ ਰਹੇ ਹਨ। ਹੁਣ ਕੈਨੇਡਾ ਵਾਸੀ ਪੰਜਾਬੀ ਮੂਲ ਦੀ ਕੁੜੀ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਕਿ ਸਾਰੇ ਪੰਜਾਬੀ ਭਾਈਚਾਰੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀ ਧੀ ਨੀਨਾ ਪੁਰੇਵਾਲ ਨੇ ਕੈਨੇਡਾ ਵਿਚ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਕਰ ਦਿੱਤਾ ਹੈ। ਜਿਸ ਨੇ ਬ੍ਰਿਟਿਸ਼ ਕਲੰਬੀਆ ਵਿੱਚ ਪ੍ਰੋਵਿੰਸ਼ੀਅਲ ਕੋਰਟ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ।ਪੰਜਾਬਣ ਨੀਨਾ ਪੁਰੇਵਾਲ ਵੱਲੋਂ ਜਿੱਥੇ ਡਿਗਰੀ ਹਾਸਲ ਕੀਤੀ ਗਈ। ਉਸ ਵੱਲੋਂ ਸੰਨ 2005 ਵਿੱਚ ਗਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਗਈ ਅਤੇ ਔਕਸਫੋਰਡ ਯੁਨੀਵਰਸਿਟੀ ਤੋਂ ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰਾਂ ਵਿਚ ਮਾਸਟਰ ਡਿਗਰੀ 2013 ਵਿੱਚ ਪ੍ਰਾਪਤ ਕੀਤੀ ਗਈ।
ਕਰਾਊਨ ਵਕੀਲ ਦੇ ਤੌਰ ਤੇ ਸਮਿਥਰਜ਼ ਦਫ਼ਤਰ ਵਿੱਚ ਵੀ ਰਹੀ ਹੈ। ਸੂਬਾਈ ਸਰਕਾਰ ਵੱਲੋਂ ਉਨ੍ਹਾਂ ਨੇ ਚਾਈਲਡ ਐਂਡ ਯੂਥ ਐਡਵੋਕੇਟ ਦੇ ਤੌਰ ਤੇ ਡਿਊਟੀ ਸਲਾਹਕਾਰ ਵਜੋਂ ਵੀ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਪੀਵੋਟ ਲੀਗਲ ਸੋਸਾਇਟੀ ਐਲ ਐਲ ਪੀ ਲਈ ਵੀ ਕੰਮ ਕੀਤਾ ਹੈ। ਨੀਨਾ ਪੁਰੇਵਾਲ ਦੇ ਨਾਲ ਦੋ ਹੋਰ ਨਵੇਂ ਜੱਜ ਵੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿਚ ਮਾਇਕਲ ਮੁਨਰੋ ਅਤੇ ਸਕਾਟ ਮੁਲਡਰ ਵੀ ਸ਼ਾਮਲ ਹਨ। ਨੀਨਾ ਪੁਰੇਵਾਲ ਵੱਲੋਂ 31 ਜਨਵਰੀ 2022 ਨੂੰ ਆਪਣਾ ਜੱਜ ਦਾ ਅਹੁਦਾ ਸੰਭਾਲਿਆ ਜਾਵੇਗਾ।
ਬੀ ਸੀ ਸਰਕਾਰ ਵੱਲੋਂ ਉਹਨਾਂ ਦੇ ਪ੍ਰੋਵਿੰਸ਼ਅਲ ਕੋਰਟ ਜੱਜ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ, ਉੱਤਰੀ ਖੇਤਰ ਵਿੱਚ ਉਹ ਆਪਣੀ ਜ਼ਿੰਮੇਵਾਰੀ ਸੰਭਾਲ ਲੈਣਗੇ। ਉਨ੍ਹਾਂ ਦੀ ਇਸ ਨਿਯੁਕਤੀ ਦੇ ਨਾਲ ਹੀ ਉੱਤਰੀ ਜਮਾਨਤ ਪਾਇਲਟ ਦੇ ਚੱਲ ਰਹੇ ਪ੍ਰੋਜੈਕਟ ਲਈ ਵੀ ਮਦਦ ਮਿਲੇਗੀ।