ਆਈਪੀਐਲ 2022 (IPL 2022) ਭਾਰਤ ਵਿੱਚ ਹੀ ਹੋਵੇਗਾ। ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ, ਦਰਸ਼ਕਾਂ ਨੂੰ ਮੈਦਾਨ ‘ਤੇ ਨਹੀਂ ਆਉਣ ਦਿੱਤਾ ਜਾਵੇਗਾ। ਕੋਰੋਨਾ ਦੇ ਕਾਰਨ, UAE ਵਿੱਚ IPL 2020 ਦਾ ਆਯੋਜਨ ਕੀਤਾ ਗਿਆ ਸੀ। ਇਸ ਵਾਰ ਆਈਪੀਐਲ (IPL) ਦਾ ਆਯੋਜਨ ਮੁੰਬਈ ਵਿੱਚ ਹੀ ਹੋਵੇਗਾ। ਮੈਚ ਵਾਨਖੇੜੇ ਕ੍ਰਿਕਟ ਕਲੱਬ (Wankhede Cricket Club) ਆਫ ਇੰਡੀਆ ਅਤੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ (DY Patil Stadium) ‘ਚ ਖੇਡੇ ਜਾਣਗੇ। ਜੇਕਰ ਲੋੜ ਪਈ ਤਾਂ ਮੁੰਬਈ ਦੇ ਗੁਆਂਢੀ ਇਲਾਕੇ ਪੁਣੇ ‘ਚ IPL ਮੈਚ ਕਰਵਾਏ ਜਾਣਗੇ।
ਇਸ ਵਾਰ 1,200 ਤੋਂ ਵੱਧ ਖਿਡਾਰੀਆਂ ਨੇ IPL ਮੈਗਾ ਨਿਲਾਮੀ ਲਈ ਰਜਿਸਟਰੇਸ਼ਨ ਕਰਵਾਈ ਹੈ। ਇਨ੍ਹਾਂ ਵਿੱਚ 896 ਭਾਰਤੀ ਅਤੇ 318 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਨਿਲਾਮੀ 12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿੱਚ ਹੋਵੇਗੀ। ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ, ਸ਼ਿਖਰ ਧਵਨ, ਈਸ਼ਾਨ ਕਿਸ਼ਨ, ਸਪਿਨਰ ਯੁਜਵੇਂਦਰ ਚਹਿਲ, ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ, ਹਰਸ਼ਲ ਪਟੇਲ, ਅਵੇਸ਼ ਖਾਨ ਤੋਂ ਇਲਾਵਾ ਆਸਟਰੇਲੀਆ ਦੇ ਹਮਲਾਵਰ ਬੱਲੇਬਾਜ਼ ਡੇਵਿਡ ਵਾਰਨਰ ਨੂੰ ਅਗਲੇ ਮਹੀਨੇ ਹੋਣ ਵਾਲੀ ਆਈਪੀਐੱਲ ਨਿਲਾਮੀ ਵਿੱਚ ਚੋਟੀ ਦੇ ਡਰਾਅ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ।
10 ਟੀਮਾਂ ਨੇ 33 ਖਿਡਾਰੀਆਂ ਨੂੰ ਬਰਕਰਾਰ ਰੱਖਿਆ
ਖਿਡਾਰੀਆਂ ਦੀ ਨਿਲਾਮੀ ਤੋਂ ਪਹਿਲਾਂ ਵੱਖ-ਵੱਖ ਟੀਮਾਂ ਦੁਆਰਾ ਕੁੱਲ 33 ਖਿਡਾਰੀਆਂ ਨੂੰ ਬਰਕਰਾਰ ਜਾਂ ਚੁਣਿਆ ਗਿਆ ਹੈ। ਮੌਜੂਦਾ ਅੱਠ ਆਈਪੀਐਲ ਫਰੈਂਚਾਈਜ਼ੀਆਂ ਨੇ ਕੁੱਲ 27 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਜਿਨ੍ਹਾਂ ਵਿੱਚ ਚੇਨਈ ਸੁਪਰ ਕਿੰਗਜ਼ ਵਿੱਚ ਮਹਿੰਦਰ ਸਿੰਘ ਧੋਨੀ, ਮੁੰਬਈ ਇੰਡੀਅਨਜ਼ ਵਿੱਚ ਰੋਹਿਤ ਸ਼ਰਮਾ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿੱਚ ਵਿਰਾਟ ਕੋਹਲੀ ਸ਼ਾਮਲ ਹਨ। ਆਈਪੀਐਲ ਦੀਆਂ ਦੋ ਨਵੀਆਂ ਟੀਮਾਂ ਨੇ ਛੇ ਖਿਡਾਰੀਆਂ ਦੀ ਚੋਣ ਕੀਤੀ ਹੈ, ਜਿਸ ਵਿੱਚ ਹਾਰਦਿਕ ਪੰਡਯਾ ਨੂੰ ਅਹਿਮਦਾਬਾਦ ਦਾ ਕਪਤਾਨ ਅਤੇ ਕੇਐਲ ਰਾਹੁਲ ਨੂੰ ਲਖਨਊ ਫਰੈਂਚਾਈਜ਼ੀ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਲਖਨਊ ਨੇ ਕੇਐੱਲ ਰਾਹੁਲ ਨੂੰ 17 ਕਰੋੜ ਅਤੇ ਅਹਿਮਦਾਬਾਦ ਨੇ ਹਾਰਦਿਕ ਪੰਡਯਾ ਨੂੰ 15 ਕਰੋੜ ਦਿੱਤੇ ਹਨ।
ਆਈਪੀਐਲ ਵਿੱਚ ਆਸਟਰੇਲੀਆ-ਵੈਸਟ ਇੰਡੀਜ਼ ਦੇ ਹੋਰ ਖਿਡਾਰੀ ਨਜ਼ਰ ਆਉਣਗੇ
ਆਸਟ੍ਰੇਲੀਆ ਦੇ ਸਭ ਤੋਂ ਵੱਧ 59 ਅਤੇ ਦੱਖਣੀ ਅਫਰੀਕਾ ਦੇ 48 ਵਿਦੇਸ਼ਾਂ ਦੇ ਖਿਡਾਰੀਆਂ ਨੇ ਨਿਲਾਮੀ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਵੈਸਟਇੰਡੀਜ਼ (41), ਸ਼੍ਰੀਲੰਕਾ (36), ਇੰਗਲੈਂਡ (30), ਨਿਊਜ਼ੀਲੈਂਡ (29) ਅਤੇ ਅਫਗਾਨਿਸਤਾਨ (20) ਕੁਝ ਹੋਰ ਦੇਸ਼ ਹਨ ਜਿੱਥੋਂ ਕਈ ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।
ਨਾਮੀਬੀਆ (5), ਨੇਪਾਲ (15), ਨੀਦਰਲੈਂਡ (1), ਓਮਾਨ (3), ਸਕਾਟਲੈਂਡ (1), ਜ਼ਿੰਬਾਬਵੇ (2), ਆਇਰਲੈਂਡ (3) ਅਤੇ ਸੰਯੁਕਤ ਅਰਬ ਅਮੀਰਾਤ (1) ਦੇ ਖਿਡਾਰੀ ਵੀ ਨਿਲਾਮੀ ਦਾ ਹਿੱਸਾ ਹੋਣਗੇ। ਇਸ ਵਾਰ ਭੂਟਾਨ ਦੇ ਇੱਕ ਖਿਡਾਰੀ ਨੇ ਵੀ ਰਜਿਸਟਰੇਸ਼ਨ ਕਰਵਾਈ ਹੈ ਜਦਕਿ ਅਮਰੀਕਾ ਤੋਂ ਰਿਕਾਰਡ 14 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।