ਆਕਲੈਂਡ – ਹਰਮੀਕ ਸਿੰਘ – ਪਾਪਾਟੋਏਟੋਏ ਵਿਖੇ ਅੱਜ ਬੀਬਾ ਦਲਜੀਤ ਕੌਰ ਦੀ ਮਧੁਰ ਆਵਾਜ ‘ਚ ਰਾਗ ਸੋਰਠਿ ‘ਚ ਗਾਇਆ ਸ਼ਬਦ “ਹਰ ਪ੍ਰਭ ਮੇਰੇ ਬਾਬੁਲਾ” ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ‘ਚ ਸੰਗੀਤ ਪ੍ਰੇਮੀਆਂ ਦੀ ਹਾਜਰੀ ਵਿੱਚ ਰਿਲੀਜ਼ ਕੀਤਾ ਗਿਆ । ਇਸ ਗੁਰਬਾਣੀ ਸ਼ਬਦ ਦੀ ਮਹੱਤਤਾ ਦੱਸਦਿਆ ਦਲਜੀਤ ਕੌਰ ਹੋਰਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਇਸ ਸ਼ਬਦ ‘ਚ ਵਿਆਹ ਮੌਕੇ ਲੜਕੀਆਂ ਨੂੰ ਦੁਨੀਆਵੀ ਦਾਜ ਦੀ ਬਜਾਏ ਮਨੁੱਖੀ ਗੁਣਾਂ ਦੇ ਦਾਜ ਦੀ ਅਹਿਮਿਅਤ ਨੂੰ ਦਰਸਾਇਆ ਗਿਆ ।
ਬੀਬਾ ਦਲਜੀਤ ਕੌਰ ਜਿਥੇ ਪੰਜਾਬ ਯੂਨੀਵਰਸਿਟੀ ਤੋ ਵੋਕਲ ਮਿਊਜਿਕ ‘ਚ ਮਾਸਟਰਜ਼ ਅਤੇ ਗੋਲਡ ਮੈਡਲਿਸਟ ਅਤੇ ਗੁਰਮਤਿ ਸੰਗੀਤ ‘ਚ ਡਿਪਲੋਮਾ ਹੋਲਡਰ ਨੇ ਉਥੇ ਹੀ ਆਕਲੈਂਡ ਦੇ ਰਿਦਿਮ ਸਕੂਲ ਆਫ ਇੰਡੀਅਨ ਮਿਊਜਿਕ ‘ਚ ਲੰਬੇ ਸਮੇਂ ਤੋ ਭਾਰਤੀ ਅਤੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੰਦੇ ਆ ਰਹੇ ਨੇ ।
ਇਸ ਸ਼ਬਦ ਨੂੰ ਰਿਧਿਮ ਸਟੂਡੀਉਜ ਐਨ ਜ਼ੈਡ ਦੇ ਯੂਬ ਟਿਊਬ ਚੈਨਲ ਤੇ ਦੇਖਿਆ ਜਾ ਸਕਦਾ ਹੈ। ਇਸ ਸ਼ਬਦ ਦਾ ਸੰਗੀਤ ਸ਼ਾਨ ਸੈਇਦ ਨੇ ਕੀਤਾ ਹੈ ਅਤੇ ਇਸ ਵੀਡੀਉ ਦਾ ਫਿਲਮਾਂਕਣ ਵਾਉ ਨਾਉ ਪ੍ਰੋਡਕਸ਼ਨਜ਼ ਵੱਲੋ ਨਿਊਜੀਲੈਂਡ ਦੀਆਂ ਬਹੁਤ ਮਨਮੋਹਕ ਸਥਾਨਾਂ ਤੇ ਫਿਲਮਾਇਆ ਗਿਆ ਹੈ ।