Home » ਟਿਕਟ ਕੱਟੇ ਜਾਣ ਤੇ ਭੜਕੀ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਆਪਣੀ ਹੀ ਕਾਂਗਰਸ ਪਾਰਟੀ ਤੇ ਸਾਧਿਆ ਨਿਸ਼ਾਨਾ….
Home Page News India India News

ਟਿਕਟ ਕੱਟੇ ਜਾਣ ਤੇ ਭੜਕੀ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਆਪਣੀ ਹੀ ਕਾਂਗਰਸ ਪਾਰਟੀ ਤੇ ਸਾਧਿਆ ਨਿਸ਼ਾਨਾ….

Spread the news

ਕਾਂਗਰਸ ਪਾਰਟੀ ਦੇ ਵੱਲੋਂ ਇਸ ਵਾਰ ਮਸ਼ਹੂਰ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਦੀ ਸਾਹਨੇਵਾਲ ਤੋਂ ਟਿਕਟ ਕੱਟ ਕੇ ਕਾਂਗਰਸ ਹਾਈਕਮਾਨ ਨੇ ਸਾਹਨੇਵਾਲ ਤੋਂ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਟਿਕਟ ਦੇ ਦਿੱਤੀ ਹੈ ।

ਜਿਸ ਦੇ ਚਲਦੇ ਹੁਣ ਸਤਿੰਦਰ ਬਿੱਟੀ ਵੀ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਵੱਲੋਂ ਇਸ ਮਗਰੋਂ ਆਪਣੀ ਹੀ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਗਿਆ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਹ ਪਰਿਵਾਰਵਾਦ ਅਤੇ ਸਿਆਸਤ ਦੀ ਭੇਟ ਚੜ੍ਹੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਇਹ ਫ਼ੈਸਲਾ ਉਨ੍ਹਾਂ ਖ਼ਿਲਾਫ਼ ਨਹੀਂ ਸਗੋਂ ਧੀਆਂ ਦੇ ਖ਼ਿਲਾਫ਼ ਲਿਆ ਹੈ। ਉਨ੍ਹਾਂ ਪ੍ਰਿਅੰਕਾ ਗਾਂਧੀ ਤੋਂ ਪੁੱਛਿਆ ਹੈ ਕਿ ਉਨ੍ਹਾਂ ਦਾ “ਬੇਟੀ ਹਾਂ ਲੜ ਸਕਦੀ ਹਾਂ”, ਦਾ ਨਾਅਰਾ ਹੁਣ ਕਿੱਥੇ ਗਿਆ ਜਾਂ ਫਿਰ ਸਲੋਗਨ ਉੱਤਰ ਪ੍ਰਦੇਸ਼ ਚ ਚੋਣਾਂ ਦੇ ਵਾਸਤੇ ਹੀ ਸੀ ? ਕਿ ਉਹ ਪੰਜਾਬ ਦੀਆਂ ਚੋਣਾਂ ਵਾਸਤੇ ਨਹੀਂ ਹੈ ।

ਇਸ ਦੇ ਨਾਲ ਹੀ ਸਤਿੰਦਰ ਬਿੱਟੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਚ ਪਾਰਟੀ ਮਹਿਲਾਵਾਂ ਨੂੰ ਵੱਧ ਚੜ੍ਹ ਕੇ ਟਿਕਟਾਂ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਲੁਧਿਆਣਾ ਚ ਇੱਕ ਮਹਿਲਾ ਉਮੀਦਵਾਰ ਨੂੰ ਕਾਂਗਰਸ ਦੀ ਟਿਕਟ ਨਹੀਂ ਦਿੱਤੀ ਜਾਂਦੀ ਹੈ । ਸਤਵਿੰਦਰ ਬਿੱਟੀ ਦੀਆਂ ਅਜਿਹੀਆਂ ਗੱਲਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਉਹ ਕਾਂਗਰਸ ਹਾਈਕਮਾਨ ਦੇ ਇਸ ਫ਼ੈਸਲੇ ਤੋਂ ਕਾਫੀ ਨਾਖੁਸ਼ ਹਨ ਤੇ ਹੁਣ ਉਨ੍ਹਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੁਝ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ । ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਚ ਬੀਤੇ ਦਿਨੀਂ ਆਪਣੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ।

ਜਿਸ ਸੂਚੀ ਅਨੁਸਾਰ ਚਾਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ । ਜਿਸ ਦੇ ਚੱਲਦੇ ਉਨ੍ਹਾਂ ਵਿਧਾਇਕਾਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਇਨ੍ਹਾਂ ਚਾਰਾਂ ਵਿਧਾਇਕਾਂ ਦੇ ਵਿਚ ਸਤਵਿੰਦਰ ਬਿੱਟੀ ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ।