Home » ਕੈਨੇਡਾ ‘ਚ ਲੋਕਾਂ ਲਈ ਘਰ ਖਰੀਦਣਾ ਹੋ ਜਾਵੇਗਾ ਆਸਾਨ–ਬੈਂਕ ਆਫ ਕੈਨੇਡਾ ਵੱਲੋਂ ਕੀਤਾ ਗਿਆ ਵਿਆਜ ਦਰਾਂ ਨਾ ਵਧਾਉਣ ਦਾ ਫੈਸਲਾ….
Home Page News World World News

ਕੈਨੇਡਾ ‘ਚ ਲੋਕਾਂ ਲਈ ਘਰ ਖਰੀਦਣਾ ਹੋ ਜਾਵੇਗਾ ਆਸਾਨ–ਬੈਂਕ ਆਫ ਕੈਨੇਡਾ ਵੱਲੋਂ ਕੀਤਾ ਗਿਆ ਵਿਆਜ ਦਰਾਂ ਨਾ ਵਧਾਉਣ ਦਾ ਫੈਸਲਾ….

Spread the news

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਲੋਕਾਂ ਲਈ ਇੱਕ ਰਾਹਤ ਦੀ ਖਬਰ ਆਈ ਹੈ ਜਿੱਥੇ ਬੈਂਕ ਆਫ ਕੈਨੇਡਾ ਵੱਲੋਂ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਵਿਆਜ਼ ਦਰਾਂ ਨੂੰ ਨਾ ਵਧਾਉਣ ਕਾਰਨ ਲੋਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਬੈਂਕ ਦਰ੍ਹਾਂ ਨਾ ਵਧਾਉਣ ਦਾ ਫੈਸਲਾ ਬੈਂਕ ਆਫ ਕੈਨੇਡਾ ਵੱਲੋਂ ਲਿਆ ਗਿਆ ਹੈ। ਬੈਂਕ ਵੱਲੋਂ ਲਏ ਗਏ ਇਸ ਫੈਸਲੇ ਦਾ ਵਧੇਰੇ ਪ੍ਰਾਪਰਟੀ ਮਾਲਕਾਂ ਨੂੰ ਲਾਭ ਹੋਵੇਗਾ, ਕਿਉਂਕਿ ਪਹਿਲਾਂ ਹੀ ਆਰਥਿਕ ਮੰਦੀ ਦੇ ਕਾਰਣ ਜਿੱਥੇ ਰੀਅਲ ਅਸਟੇਟ ਕਾਰੋਬਾਰ ਦਾ ਨੁਕਸਾਨ ਹੋਇਆ ਸੀ ਅਤੇ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਲਈ ਘਰ ਖਰੀਦਣਾ ਮੁਸ਼ਕਲ ਹੋ ਗਿਆ ਹੈ ।

ਉਥੇ ਹੀ ਬੈਂਕ ਦੇ ਇਸ ਫ਼ੈਸਲੇ ਦੇ ਨਾਲ ਹੁਣ ਕਾਰੋਬਾਰਿਆਂ ਨੂੰ ਜਿੱਥੇ ਆਪਣੇ ਕਾਰੋਬਾਰ ਵਿਚ ਮਦਦ ਮਿਲੇਗੀ। ਉਥੇ ਹੀ ਲੋਕਾਂ ਲਈ ਘਰ ਖਰੀਦਣਾ ਵੀ ਆਸਾਨ ਹੋ ਜਾਵੇਗਾ। ਕਿਉਂਕਿ ਬੈਂਕ ਆਫ ਕੈਨੇਡਾ ਵੱਲੋਂ ਕੀਤਾ ਗਿਆ ਇਹ ਵਿਆਜ ਦਰਾਂ ਨਾ ਵਧਾਉਣ ਦਾ ਫੈਸਲਾ ਬਹੁਤ ਸਾਰੇ ਕਾਰੋਬਾਰੀਆਂ ਲਈ ਵਧੇਰੇ ਲਾਹੇਵੰਦ ਸਾਬਤ ਹੋਵੇਗਾ। ਜਿੱਥੇ ਹੁਣ ਵਿਆਜ ਦਰਾਂ 0.25% ਉਪਰ ਹੀ ਸਥਿਰ ਰਹਿਣਗੀਆਂ।

ਇਹ ਵਿਆਜ ਦਰਾਂ ਉਸ ਸਮੇਂ ਵੀ ਇਸ ਸਥਿਤੀ ਵਿਚ ਸਨ ਜਦੋਂ ਕਰੋਨਾ ਮਾਹਵਾਰੀ ਦੀ ਸ਼ੁਰੂਆਤ ਹੋਈ ਸੀ। ਵਿਆਜ਼ ਦਰਾ ਨਾ ਵਧਣ ਕਾਰਨ ਜਿਥੇ ਰੀਅਲ ਅਸਟੇਟ ਤੇ ਇਸਦਾ ਅਸਰ ਹੋਵੇਗਾ ਉਥੇ ਹੀ ਘਰਾਂ ਦੀਆਂ ਕੀਮਤਾਂ ਵਧਣਗੀਆਂ। ਕੈਨੇਡਾ ਅੰਦਰ ਬੇਲੋੜੀ ਮਹਿੰਗਾਈ ਦੇ ਖਿਲਾਫ ਇਹ ਬਹੁਤ ਅਹਿਮ ਫ਼ੈਸਲਾ ਮੰਨਿਆ ਜਾ ਰਿਹਾ ਹੈ।