Home » ਘਰ ‘ਚ ਪੁੱਤਰ ਦਾ ਜਨਮ ਹੋਇਆ ਅਤੇ ਪਿਓ ਦੀ ਸਾਊਦੀ ਅਰਬ ‘ਚ ਸੜਕ ਹਾਦਸੇ ‘ਚ ਮੌਤ …
Home Page News India India News World World News

ਘਰ ‘ਚ ਪੁੱਤਰ ਦਾ ਜਨਮ ਹੋਇਆ ਅਤੇ ਪਿਓ ਦੀ ਸਾਊਦੀ ਅਰਬ ‘ਚ ਸੜਕ ਹਾਦਸੇ ‘ਚ ਮੌਤ …

Spread the news

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਿੱਕੇ ਘੁੰਮਣ ਨਜ਼ਦੀਕ ਪੈਂਦੇ ਪਿੰਡ ਬਾਗੋਵਾਣੀ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਇਕ ਪਰਵਾਰ ਵਿੱਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦਾ ਵਿਦੇਸ਼ ਗਿਆ ਨੌਜਵਾਨ ਪੁੱਤਰ ਮਲਕੀਤ ਸਿੰਘ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਮ੍ਰਿਤਕ ਨੌਜਵਾਨ ਮਲਕੀਤ ਸਿੰਘ ਰੋਜ਼ੀ ਰੋਟੀ ਦੀ ਖਾਤਰ ਪਿਛਲੇ 10 ਸਾਲਾਂ ਤੋਂ ਸਾਊਦੀ ਅਰਬ ਦੇ ਵਿੱਚ ਰਹਿ ਰਿਹਾ ਸੀ। ਜਿੱਥੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਕੁਝ ਸਮੇਂ ਲਈ ਛੁੱਟੀ ਮਿਲਣ ਤੇ ਪੰਜਾਬ ਆਪਣੇ ਘਰ ਆਇਆ ਸੀ।

ਕਾਫੀ ਸਮਾਂ ਆਪਣੇ ਪਰਿਵਾਰ ਨਾਲ ਗੁਜਾਰਨ ਤੋਂ ਬਾਅਦ ਤਿੰਨ ਮਹੀਨੇ ਪਹਿਲਾਂ ਹੀ ਉਹ ਆਪਣੇ ਕੰਮ ਉਪਰ ਵਾਪਸ ਪਰਤਿਆ ਸੀ। ਉੱਥੇ ਹੀ ਸਾਊਦੀ ਅਰਬ ਦੇ ਦਮਾਮ ਸ਼ਹਿਰ ਵਿਚ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਘਰ ਜਿੱਥੇ 12 ਜਨਵਰੀ ਨੂੰ ਇੱਕ ਪੁੱਤਰ ਨੇ ਜਨਮ ਲਿਆ। ਜਿਸ ਕਾਰਨ ਮਲਕੀਤ ਅਜੇ ਖੁਸ਼ੀਆਂ ਹੀ ਮਨਾ ਰਿਹਾ ਸੀ ਕਿ ਬੇਟੇ ਦੇ ਜਨਮ ਤੋਂ ਅੱਠ ਦਿਨ ਬਾਅਦ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ।