Home » ICMR ਨੇ ਦਿੱਤੀ ਚੰਗੀ ਖਬਰ..ਘਬਰਾਉਣ ਦੀ ਲੋੜ ਨਹੀਂ,ਓਮੀਕ੍ਰੋਨ ਵੈਰੀਐਂਟ ਪਿਛਲੇ ਡੈਲਟਾ ਵੈਰੀਐਂਟ ਤੋਂ ਘੱਟ ਘਾਤਕ …
Health Home Page News India India News

ICMR ਨੇ ਦਿੱਤੀ ਚੰਗੀ ਖਬਰ..ਘਬਰਾਉਣ ਦੀ ਲੋੜ ਨਹੀਂ,ਓਮੀਕ੍ਰੋਨ ਵੈਰੀਐਂਟ ਪਿਛਲੇ ਡੈਲਟਾ ਵੈਰੀਐਂਟ ਤੋਂ ਘੱਟ ਘਾਤਕ …

Spread the news

ਕੋਰੋਨਾ (Corona) ਦੇ ਓਮੀਕ੍ਰੋਨ ਵੈਰੀਐਂਟ (Omicron variant) ਨੂੰ ਪਿਛਲੇ ਡੈਲਟਾ ਵੈਰੀਐਂਟ (Delta variant) ਤੋਂ ਘੱਟ ਘਾਤਕ ਮੰਨਿਆ ਜਾ ਰਿਹਾ ਹੈ ਅਤੇ ਐਕਸਪਰਟ (Expert) ਦਾ ਕਹਿਣਾ ਹੈ ਕਿ ਡੈਲਟਾ ਦੇ ਮੁਕਾਬਲੇ ਓਮੀਕ੍ਰੋਨ ਵੈਰੀਐਂਟ (Omicron variant compared to Delta) ਨਾਲ ਇਨਫੈਕਟਿਡ ਲੋਕਾਂ (Infected people) ਵਿਚ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਦਾ ਜੋਖਮ 50-70 ਫੀਸਦੀ ਘੱਟ ਹੈ। ਦੇਸ਼ ਵਿਚ ਓਮੀਕ੍ਰੋਨ (Omicron) ਦੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਓਮੀਕ੍ਰੋਨ ਦੇ ਮਰੀਜ਼ਾਂ ਲਈ ਇਕ ਚੰਗੀ ਖਬਰ ਆਈ ਹੈ। ਭਾਰਤੀ ਮੈਡੀਕਲ ਰਿਸਰਚ ਕੌਂਸਲ (Indian Medical Research Council) (ਆਈ.ਸੀ.ਐੱਮ.ਆਰ.) ਦੀ ਸਟੱਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਓਮੀਕ੍ਰੋਨ ਤੋਂ ਰਿਕਵਰ ਹੋਣ ਤੋਂ ਬਾਅਦ ਜੋ ਐਂਟੀਬਾਡੀ ਸਰੀਰ ਵਿਚ ਬਣਦੀ ਹੈ ਉਹ ਡੈਲਟਾ ਸਣੇ ਹੋਰ ਕੋਵਿਡ-19 ਵੈਰੀਐਂਟ ‘ਤੇ ਵੀ ਪ੍ਰਭਾਵੀ ਹੈ। 


ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ.) ਦੇ ਵਿਗਿਆਨੀ ਪ੍ਰਗਿਆ ਡੀ ਯਾਦਵ, ਗਜਾਨਨ ਐਨ ਸਪਕਾਲ, ਰੀਮਾ ਆਰ ਸਹਾਏ ਅਤੇ ਪ੍ਰੀਆ ਅਬ੍ਰਾਹਿਮ ਵਲੋਂ ਕੀਤੀ ਗਈ ਰਿਸਰਚ ਮੁਤਾਬਕ, ਓਮੀਕ੍ਰੋਨ ਨਾਲ ਇਨਫੈਕਟਿਡ ਲੋਕਾਂ ਵਿਚ ਕਾਫੀ ਚੰਗਾ ਇਮਿਊਨ ਰਿਸਪਾਂਸ ਦੇਖਣ ਨੂੰ ਮਿਲਿਆ ਹੈ, ਜੋ ਕਿ ਡੈਲਟਾ ਦੇ ਨਾਲ ਕੋਰੋਨਾ ਦੇ ਹੋਰ ਵੈਰੀਐਂਟ ਨੂੰ ਬੇਅਸਰ ਕਰ ਸਕਦਾ ਹੈ। ਇਸ ਤੋਂ ਵਾਪਸ ਡੈਲਟਾ ਵੈਰੀਐਂਟ ਨਾਲ ਇਨਫੈਕਟਿਡ ਹੋਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ। ਓਮੀਕ੍ਰੋਨ ਨਾਲ ਵਿਕਸਿਤ ਹੋਈ ਐਂਟੀਬਾਡੀਜ਼ ਕੋਰੋਨਾ ਦੇ ਹੋਰ ਵੈਰੀਐਂਟ ‘ਤੇ ਵੀ ਕਾਫੀ ਅਸਰਦਾਰ ਹੈ।ਇਸ ਰਿਸਰਚ ਵਿਚ ਜਿਨ੍ਹਾਂ 39 ਲੋਕਾਂ ਨੇ ਹਿੱਸਾ ਲਿਆ ਸੀ, ਉਨ੍ਹਾਂ ਵਿਚ ਭਾਰਤ ਤੋਂ ਇਲਾਵਾ ਦੂਜੇ ਦੇਸ਼ਾਂ ਤੋਂ ਆਏ ਲੋਕ ਵੀ ਸ਼ਾਮਲ ਸਨ। 39 ਲੋਕਾਂ ਵਿਚੋਂ 28 ਸੰਯੁਕਤ ਅਰਬ ਅਮੀਰਾਤ, ਦੱਖਣੀ/ਪੱਛਮ/ਪੂਰਬੀ ਅਫਰੀਕਾ, ਮੱਧ ਪੂਰਬ, ਅਮਰੀਕਾ ਅਤੇ ਯੂ.ਕੇ. ਤੋਂ ਪਰਤੇ ਸਨ ਅਤੇ 11 ਲੋਕ ਉਨ੍ਹਾਂ ਦੇ ਸੰਪਰਕ ਵਿਚ ਆਏ ਸਨ। ਇਹ ਸਾਰੇ ਲੋਕ ਓਮੀਕ੍ਰੋਨ ਨਾਲ ਇਨਫੈਕਟਿਡ ਸਨ। 


ਇਨ੍ਹਾਂ ਵਿਚੋਂ 25 ਲੋਕਾਂ ਨੇ ਕੋਵੀਸ਼ੀਲਡ ਵੈਕਸੀਨ ਲਈ ਸੀ, 8 ਲੋਕਾਂ ਨੇ ਫਾਈਜ਼ਰ ਵੈਕਸੀਨ ਲਈ ਸੀ ਅਤੇ 6 ਲੋਕਾਂ ਨੇ ਕੋਈ ਵੀ ਵੈਕਸੀਨ ਨਹੀਂ ਲਈ ਸੀ। ਰਿਕਵਰ ਹੋਣ ਤੋਂ ਬਾਅਦ ਸਾਰੇ ਲੋਕਾਂ ਵਿਚ ਕਾਫੀ ਚੰਗਾ ਇਮਿਊਨ ਰਿਸਪਾਂਸ ਦੇਖਣ ਨੂੰ ਮਿਲਿਆ। ਜੋ ਕਿ ਕੋਰੋਨਾ ਦੇ ਹੋਰ ਵੈਰੀਐਂਟ ਨੂੰ ਬੇਅਸਰ ਕਰ ਸਕਦਾ ਹੈ। ਰਿਸਰਚ ਲਈ ਆਈ.ਸੀ.ਐੱਮ.ਆਰ. ਨੇ ਓਮੀਕ੍ਰੋਨ ਵੈਰੀਐਂਟ (ਬੀ.1.1529 ਅਤੇ ਬੀ.ਏ.1) ਨਾਲ ਇਨਫੈਕਟਿਡ ਵਿਅਕਤੀਆਂ ਦੇ ਖੂਨ ਵਿਚੋਂ ਲਏ ਗਏ ਦ੍ਰਵ (ਸੇਰਾ) ਦੇ ਨਾਲ ਬੀ.1, ਐਲਫਾ, ਬੀਟਾ, ਡੈਲਟਾ ਅਤੇ ਓਮੀਕ੍ਰੋਨ ਵੈਰੀਐਂਟ ਦੇ ਉਲਟ ਆਈ.ਜੀ.ਜੀ ਅਤੇ ਬੇਅਸਰ ਐਂਟੀਬਾਡੀ (ਨੈਬਸ) ਦਾ ਵਿਸ਼ਲੇਸ਼ਣ ਕੀਤਾ। ਜਿਸ ਵਿਚ ਪਾਇਆ ਕਿ ਓਮੀਕ੍ਰੋਨ ਦਾ ਐਂਟੀਬਾਡੀ ਇਨ੍ਹਾਂ ਵੈਰੀਐਂਟ ਦੇ ਖਿਲਾਫ ਪ੍ਰਭਾਵੀ ਹੁੰਦੀ ਹੈ। ਯਾਨੀ ਕਿ ਓਮੀਕ੍ਰੋਨ ਤੋਂ ਰਿਕਵਰ ਹੋਣ ਤੋਂ ਬਾਅਦ ਜੋ ਐਂਟੀਬਾਡੀ ਵਿਕਸਿਤ ਹੁੰਦੀ ਹੈ। ਉਹ ਕੋਰੋਨਾ ਦੇ ਇਨ੍ਹਾਂ ਵੈਰੀਐਂਟ ਨੂੰ ਬੇਅਸਰ ਕਰ ਸਕਦੀ ਹੈ। ਜਾਪਾਨ ਵਿਚ ਕਿਓਟੋ ਪ੍ਰੀਫੈਕਚੁਰਲ ਯੂਨੀਵਰਸਿਟੀ ਆਫ ਮੈਡੀਸਿਨ ਦੇ ਰਿਸਰਚਸ ਦੇ ਮੁਤਾਬਕ, ਕੋਰੋਨਾ ਦਾ ਓਮੀਕ੍ਰੋਨ ਵੈਰੀਐਂਟ ਪਲਾਸਟਿਕ ਅਤੇ ਚਮੜੀ ‘ਤੇ 193 ਘੰਟੇ ਤੱਕ ਜੀਵਿਤ ਰਹਿ ਸਕਦਾ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਓਰਿਜਨਲ ਵੈਰੀਐਂਟ ਦੇ ਜ਼ਿੰਦਾ ਰਹਿਣ ਦਾ ਸਮਾਂ 56 ਘੰਟੇ, ਅਲਫਾ ਦਾ 191 ਘੰਟੇ, ਬੀਟਾ ਦਾ 156 ਘੰਟੇ, ਗਾਮਾ ਦਾ 59 ਘੰਟੇ ਅਤੇ ਡੈਲਟਾ ਵੈਰੀਐਂਟ ਦਾ 114 ਘੰਟੇ ਸੀ। ਜੇਕਰ ਚਮੜੀ ਦੀ ਗੱਲ ਕਰੀਏ ਤਾਂ ਕੋਰੋਨਾ ਦਾ ਓਰਿਜਨਲ ਵੈਰੀਐਂਟ 8 ਘੰਟੇ, ਅਲਫਾ, 19.6 ਘੰਟੇ, ਬੀਟਾ 19.1 ਘੰਟੇ, ਗਾਮਾ 11 ਘੰਟੇ, ਡੈਲਟਾ 16.8 ਘੰਟੇ ਅਤੇ ਓਮੀਕ੍ਰੋਨ 21.1 ਘੰਟੇ ਜੀਵਤ ਰਹਿ ਸਕਦਾ ਹੈ।