ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵਿਧਾਨ ਸਭਾ ਚੋਣਾਂ (Assembly elections) ਵਿਚ ਰੈਲੀ ਲਈ ਪੰਜਾਬ ਆਉਣਗੇ। ਪ੍ਰਧਾਨ ਮੰਤਰੀ 7-8 ਫਰਵਰੀ (Prime Minister 7-8 February) ਨੂੰ ਪੰਜਾਬ ਆ ਸਕਦੇ ਹਨ। ਹਾਲਾਂਕਿ ਅਜੇ ਰੈਲੀ ਦੀ ਥਾਂ ਫਾਈਨਲ ਨਹੀਂ ਹੋਈ ਹੈ। ਉਮੀਦ ਹੈ ਜਦੋਂ ਤੱਕ ਪੀ.ਐੱਮ. ਆਉਣਗੇ, ਉਦੋਂ ਤੱਕ ਚੋਣ ਕਮਿਸ਼ਨ (Election Commission) ਵਲੋਂ ਰੈਲੀਆਂ ਵਿਚ ਛੋਟ ਦਿੱਤੀ ਜਾ ਸਕਦੀ ਹੈ। ਮੰਗਲਵਾਰ ਨੂੰ ਪਟਿਆਲਾ ਵਿਚ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (Former CM Capt. Amarinder Singh) ਨੇ ਇਹ ਗੱਲ ਕਹੀ। ਪਿਛਲੀ ਵਾਰ 5 ਫਰਵਰੀ ਨੂੰ ਪੀ.ਐੱਮ. ਮੋਦੀ ਨੂੰ ਫਿਰੋਜ਼ਪੁਰ ਵਿਚ ਹਾਈ ਵੇ ਬਲਾਕ ਹੋਣ ਕਾਰਣ ਬਿਨਾਂ ਰੈਲੀ ਦੇ ਹੀ ਪਰਤਣਾ ਪਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਅਤੇ ਸੁਖਦੇਵ ਢੀਂਡਸਾ ਦੇ ਨਾਲ ਅਸੀਂ ਪੂਰੇ ਪੰਜਾਬ ਜਾਣਗੇ। ਇਸ ਤੋਂ ਬਾਅਦ ਪੀ.ਐੱਮ. ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਰੈਲੀ ਲਈ ਆਉਣਗੇ। ਪੀ.ਐੱਮ. ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਰੈਲੀ ਸੀ। ਮੌਸਮ ਖਰਾਬ ਹੋਣ ਕਾਰਣ ਉਹ ਬਠਿੰਡਾ ਤੋਂ ਸੜਕ ਰਾਸਤੇ ਰਾਹੀਂ ਫਿਰੋਜ਼ਪੁਰ ਜਾ ਰਹੇ ਸਨ। ਇਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਵਿਚ ਹਾਈਵੇ ਬਲਾਕ ਹੋਣ ਕਾਰਣ ਉਨ੍ਹਾਂ ਨੂੰ 20 ਮਿੰਟ ਫਲਾਈਓਵਰ ‘ਤੇ ਰੁਕ ਕੇ ਪਰਤਣਾ ਪਿਆ। ਉਹ ਰੈਲੀ ਵਾਲੀ ਥਾਂ ਤੱਕ ਨਹੀਂ ਜਾ ਸਕੇ ਸਨ।