ਬੱਚੇ, ਬਜ਼ੁਰਗ ਤੇ ਕੀ ਨੌਜਵਾਨ ਸਭ ਨੂੰ ਅੱਜ ਕਲ ਮੋਬਾਇਲ ਫੋਨ (Mobile phone) ਦਾ ਇੰਨਾ ਜ਼ਿਆਦਾ ਕ੍ਰੇਜ਼ ਹੋ ਗਿਆ ਹੈ ਕਿ ਉਹ ਮੋਬਾਇਲ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ। ਇਸ ਦੌਰਾਨ ਜੇਕਰ ਬੱਚਿਆਂ ਨੂੰ ਮੋਬਾਇਲ ਫੋਨ (Mobile phone) ਵਰਤੋਂ ਤੋਂ ਰੋਕ ਦਿਓ ਤਾਂ ਉਹ ਨੱਕ ‘ਤੇ ਮੱਖੀ ਤੱਕ ਨਹੀਂ ਬੈਠਣ ਦਿੰਦੇ। ਮੋਬਾਇਲ ਵਿਚ ਬੱਚੇ ਇੰਨਾ ਖੁੱਬ ਜਾਂਦੇ ਹਨ ਕਿ ਉਹ ਵੱਡਿਆਂ ਦਾ ਕਹਿਣਾ ਵੀ ਨਹੀਂ ਮੰਨਦੇ। ਇੰਨਾ ਹੀ ਨਹੀਂ ਕਈ ਬੱਚੇ ਤਾਂ ਮੋਬਾਇਲ ਦੀ ਵਰਤੋਂ ਕਰਨ ਤੋਂ ਰੋਕਣ ‘ਤੇ ਅਜਿਹਾ ਕਦਮ ਚੁੱਕ ਲੈਂਦੇ ਹਨ ਜਿਸ ਪਿੱਛੋਂ ਪਰਿਵਾਰ ਨੂੰ ਪਛਤਾਵੇ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਪੈਂਦਾ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ (Madhya Pradesh) ਵਿਚ ਦੇਖਣ ਨੂੰ ਮਿਲਿਆ ਜਿੱਥੇ ਇਕ ਬੱਚੀ ਵੱਲੋ ਖੁਦਕੁਸ਼ੀ ਕਰ ਲਈ।

ਦਰਅਸਲ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ‘ਚ ਪਰਿਵਾਰ ਦੇ ਲੋਕਾਂ ਵਲੋਂ ਮੋਬਾਇਲ ਫ਼ੋਨ ਦੀ ਵਧੇਰੇ ਵਰਤੋਂ ਕਰਨ ਰੋਕਿਆ ਤਾਂ ਨਾਰਾਜ਼ ਹੋ ਕੇ 17 ਸਾਲਾ ਇਕ ਲੜਕੀ ਨੇ ਖੁਦਕੁਸ਼ੀ ਕਰ ਲਈ। ਇਹ ਖੁਦਕੁਸ਼ੀ ਉਸ ਨੇ ਖੁਦ ਨੂੰ ਫਾਹਾ ਲਾ ਲਿਆ। ਪ੍ਰਾਪਤ ਵੇਰਵਿਆਂ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਐਤਵਾਰ ਨੂੰ ਸਾਰਨੀ ਕਸਬੇ ਵਿਚ ਵਾਪਰੀ ਹੈ, ਜੋ ਹੈੱਡਕੁਆਰਟਰ ਤੋਂ 50 ਕਿਲੋਮੀਟਰ ਦੂਰ ਹੈ। ਪੁਲਸ ਮੁਲਾਜ਼ਮ ਨੇ ਦੱਸਿਆ ਕਿ ਲੜਕੀ ਵਲੋਂ ਆਪਣੀ ਹੀ ਚੁੰਨੀ ਨਾਲ ਫਾਹਾ ਲਾ ਲਿਆ, ਜਿਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਵਿੱਢੀ ਜਾ ਰਹੀ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।