ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ (Video) ਤੇਜ਼ੀ ਨਾਲ ਵਾਇਰਲ (Viral) ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਲੜਕੇ ਇਕ ਲੜਕੀ ਨੂੰ ਸੂਟਕੇਸ (Suitcase) ਵਿਚ ਲੁਕਾ ਕੇ ਹੋਸਟਲ (Hostel) ਤੋਂ ਬਾਹਰ ਲੈ ਕੇ ਜਾ ਰਹੇ ਹਨ। ਹਾਲਾਂਕਿ ਹੋਸਟਲ (Hostel) ਦੇ ਗਾਰਡ (Guard) ਨੇ ਚੈਕਿੰਗ (Cheking) ਦੌਰਾਨ ਉਨ੍ਹਾਂ ਦੀ ਇਸ ਹਰਕਤ ਨੂੰ ਫੜ ਲਿਆ।
ਦਰਅਸਲ ਇਸ ਦਾਅਵੇ ਦੇ ਨਾਲ ਘਟਨਾ ਦੀ ਵੀਡੀਓ (Video) ਨੂੰ ਟਵਿੱਟਰ (Twitter) ‘ਤੇ ਕਈ ਯੂਜ਼ਰਸ ਨੇ ਸ਼ੇਅਰ ਕੀਤਾ ਹੈ। ਹਾਲਾਂਕਿ ਅਸੀਂ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ। ਵੀਡੀਓ ਨੂੰ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ। ਹੋਰ ਟਵਿੱਟਰ ਯੂਜ਼ਰਸ (Twitter users) ਨੇ ਇਸ ਵੀਡੀਓ ‘ਤੇ ਕੁਮੈਂਟ ਕੀਤੇ ਹਨ। ਮਨੀਪਾਲ ਸੂਟਕੇਸ ਟ੍ਰੈਂਡ ਵੀ ਕਰਨ ਲੱਗਾ।
ਕਥਿਤ ਤੌਰ ‘ਤੇ ਸੂਟਕੇਸ ਵਿਚ ਲੜਕੀ ਨੂੰ ਲੁਕਾ ਕੇ ਹੋਸਟਲ ਤੋਂ ਬਾਹਰ ਲਿਜਾਉਣ ਦੀ ਵੀਡੀਓ ਟਵਿੱਟਰ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਮੁਤਾਬਕ ਇਕ ਕਾਲਜ ਹਾਸਟਲ ਦੇ ਕੁਝ ਲੜਕਿਆਂ ਨੇ ਇਕ ਵੱਡੇ ਸੂਟਕੇਸ ਵਿਚ ਲੜਕੀ ਨੂੰ ਲੁਕਾਇਆ ਅਤੇ ਉਸ ਨੂੰ ਬਾਹਰ ਲੈ ਕੇ ਜਾਣ ਲੱਗੇ। ਪਰ ਉਦੋਂ ਗੇਟ ਨੇੜੇ ਗਾਰਡ ਨੇ ਉਨ੍ਹਾਂ ਨੂੰ ਰੋਕ ਲਿਆ। ਸੂਟਕੇਸ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਲੜਕੀ ਨਿਕਲੀ। ਵੀਡੀਓ ਕਰਨਾਟਕ ਦੇ ਮਣੀਪਾਲ ਦੇ ਵਿਦਿਆਰਥੀਆਂ ਦੀ ਦੱਸੀ ਜਾ ਰਹੀ ਹੈ।