Home » ਪਾਕਿਸਤਾਨ ਵਿਚ ਮਹਿਲਾ ਐੱਮ.ਪੀ. ਵੀ ਸੁਰੱਖਿਅਤ ਨਹੀਂ, ਪਤੀ ‘ਤੇ ਲਗਾਏ ਜਾਨੋਂ ਮਾਰਨ ਦੇ ਦੋਸ਼…
Home Page News World World News

ਪਾਕਿਸਤਾਨ ਵਿਚ ਮਹਿਲਾ ਐੱਮ.ਪੀ. ਵੀ ਸੁਰੱਖਿਅਤ ਨਹੀਂ, ਪਤੀ ‘ਤੇ ਲਗਾਏ ਜਾਨੋਂ ਮਾਰਨ ਦੇ ਦੋਸ਼…

Spread the news

ਪਾਕਿਸਤਾਨ (Pakistan) ਵਿਚ ਮਹਿਲਾ ਸੰਸਦ ਮੈਂਬਰ (Women MPs) ਵੀ ਘਰੇਲੂ ਹਿੰਸਾ ਦੀ ਸ਼ਿਕਾਰ ਹੈ। ਇਸ ਦਾ ਤਾਜ਼ਾ ਉਦਾਹਰਣ ਪ੍ਰਧਾਨ ਮੰਤਰੀ ਇਮਰਾਨ ਖਾਨ (Prime Minister Imran Khan) ਦੀ ਪਾਰਟੀ ਦੀ ਸੰਸਦ ਮੈਂਬਰ ਜਾਵੇਰੀਆ ਜਫਰ (Member of Parliament Javeria Zafar) ਹੈ। ਮੰਗਲਵਾਰ ਸ਼ਾਮ ਨੂੰ ਘਬਰਾਈ ਹੋਈ ਸੰਸਦ ਮੈਂਬਰ ਜਾਵੇਰੀਆ (Member of Parliament Javeria Zafar) ਮਹਿਲਾ ਪੁਲਿਸ ਥਾਣੇ (Women’s police station) ਪਹੁੰਚੀ। ਇਥੇ ਉਨ੍ਹਾਂ ਨੇ ਪਤੀ ਹੈਦਰ ਅਲੀ ‘ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. (FIR) ਦਰਜ ਕਰਵਾਈ। ਐੱਫ.ਆਈ.ਆਰ. ਵਿਚ ਜਾਵੇਰੀਆ ਨੇ ਕਿਹਾ-ਮੇਰੀ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਉਹ ਮੈਨੂੰ ਕਈ ਦਿਨ ਤੋਂ ਤਲਾਕ ਦੀ ਧਮਕੀ ਦੇ ਰਿਹਾ ਹੈ। ਜਦੋਂ ਮੈਂ ਉਸ ਦੀ ਧਮਕੀ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੇ ਸਿਰ ‘ਤੇ ਪਿਸਤੌਲ ਰੱਖ ਕੇ ਗੋਲੀ ਚਲਾ ਦਿੱਤੀ। ਮੈਂ ਐਨ ਵੇਲੇ ‘ਤੇ ਝੁਕ ਗਈ ਅਤੇ ਗੋਲੀ ਕੰਧ ਵਿਚ ਵੱਜੀ। ਘਟਨਾ ਤੋਂ ਬਾਅਦ ਸੰਸਦ ਮੈਂਬਰ ਦੇ ਪਤੀ ਫਰਾਰ ਦੱਸੇ ਜਾ ਰਹੇ ਹਨ। 

Lawmaker Javeria Zafar's husband sent to jail for trying to kill her -  Pakistan - DAWN.COM
ਜਿਓ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਜਾਵੇਰੀਆ ਅਤੇ ਹੈਦਰ ਅਲੀ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਵਿਆਹ ਦੀ ਸ਼ੁਰੂਆਤ ਤੋਂ ਹੀ ਦੋਹਾਂ ਵਿਚਾਲੇ ਚੰਗੇ ਰਿਸ਼ਤੇ ਨਹੀਂ ਰਹੇ। ਇਸ ਬਾਰੇ ਪਹਿਲਾਂ ਵੀ ਖਬਰਾਂ ਆਉਂਦੀਆਂ ਰਹੀਆਂ ਹਨ। ਮੰਗਲਵਾਰ ਨੂੰ ਜਾਵੇਰੀਆ ਪ੍ਰੇਸ਼ਾਨ ਅਤੇ ਘਬਰਾਈ ਹਾਲਤ ਵਿਚ ਇਸਲਾਮਾਬਾਦ ਦੇ ਵੁਮਨ ਪੁਲਿਸ ਸਟੇਸ਼ਨ ਪਹੁੰਚੀ। ਇਹ ਪੁਲਿਸ ਸਟੇਸ਼ਨ ਸੰਸਦ ਮੈਂਬਰ ਤੋਂ ਕੁਝ ਦੂਰੀ ‘ਤੇ ਹੀ ਹੈ। ਇਥੇ ਉਨ੍ਹਾਂ ਨੇ ਪਤੀ ਹੈਦਰ ਅਲੀ ਦੇ ਖਿਲਾਫ ਜਾਨਲੇਵਾ ਹਮਲਾ ਕਰਨ ਦਾ ਕੇਸ ਦਰਜ ਕਰਵਾਇਆ। 

Javaria Zafar Aheer (@AheerJavaria) / Twitter
ਐੱਫ.ਆਈ.ਆਰ. ਦਰਜ ਹੁੰਦੇ ਹੀ ਜਾਵੇਰੀਆ ਦੇ ਪਤੀ ਹੈਦਰ ਅਲੀ ਗਾਇਬ ਹੋ ਗਏ ਹਨ। ਪੁਲਿਸ ਮੁਤਾਬਕ ਸੰਸਦ ਮੈਂਬਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੈਦਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੀ ਇਕ ਟੀਮ ਜਾਂਚ ਲਈ ਜਾਵੇਰੀਆ ਦੇ ਘਰ ਵੀ ਪਹੁੰਚੀ ਅਤੇ ਇਥੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ। ਜਾਵੇਰੀਆ ਜਫਰ ਨੂੰ ਇਮਰਾਨ ਖਾਨ ਦਾ ਭਰੋਸੇਮੰਦ ਦੱਸਿਆ ਜਾਂਦਾ ਹੈ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ 2018 ਵਿਚ ਜਦੋਂ ਸੱਤਾ ਵਿਚ ਆਈ ਤਾਂ ਜਾਵੇਰੀਆ ਨੂੰ ਪਾਰਲੀਮੈਂਟ ਕਮੇਟੀ ਆਫ ਓਵਰਸੀਜ਼ ਦਾ ਸੈਕਟ੍ਰੇਰੀ ਬਣਾਇਆ ਗਿਆ। ਹਾਲ ਹੀ ਵਿਚ ਉਨ੍ਹਾਂ ਨੇ ਪਾਕਿਸਤਾਨ ਵਿਚ ਔਰਤਾਂ ‘ਤੇ ਘਰੇਲੂ ਹਿੰਸਾ ਦਾ ਮੁੱਦਾ ਸੰਸਦ ਵਿਚ ਚੁੱਕਿਆ ਸੀ।