Home » ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿੱਤਰੀ ਆਰੂਸਾ ਆਲਮ, ਕਹੀ ਇਹ ਵੱਡੀ ਗੱਲ…
Home Page News India India News

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿੱਤਰੀ ਆਰੂਸਾ ਆਲਮ, ਕਹੀ ਇਹ ਵੱਡੀ ਗੱਲ…

Spread the news

ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿਚ ਫਿਰ ਤੋਂ ਪਾਕਿਸਤਾਨੀ ਪੱਤਰਕਾਰ ਆਰੂਸਾ ਆਲਮ (Pakistani journalist Arusha Alam) ਦੀ ਐਂਟਰੀ ਹੋ ਗਈ ਹੈ। ਆਰੂਸਾ ਆਲਮ ਨੇ ਹੁਣ ਪੰਜਾਬ ਵਿਚ ਕਾਂਗਰਸ (Congress in Punjab) ਅੰਦਰ ਮਚੇ ਘਮਸਾਨ ‘ਤੇ ਤੰਜ ਕੱਸਿਆ ਹੈ। ਆਰੂਸਾ ਨੇ ਕਿਹਾ ਕਿ ਕਾਂਗਰਸੀ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਹੇ ਹਨ। ਇਸ ਨੂੰ ਉਨ੍ਹਾਂ ਨੇ ਪੋਇਟਿਕ ਜਸਟਿਸ (Poetic Justice) ਕਰਾਰ ਦਿੱਤਾ। ਆਰੂਸਾ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਹੋ ਰਹੇ ਚੋਣਾਂ ‘ਤੇ ਉਨ੍ਹਾਂ ਦੀ ਪੂਰੀ ਨਜ਼ਰ ਹੈ। ਮੀਡੀਆ ਨਾਲ ਗੱਲਬਾਤ ਵਿਚ ਆਰੂਸਾ (Arusha) ਨੇ ਕਿਹਾ ਕਿ ਅਲੋਕਤਾਂਤਰਿਕ (Undemocratic) ਤਰੀਕੇ ਨਾਲ ਚਰਨਜੀਤ ਚੰਨੀ ਵਰਗਾ ਕਮਜ਼ੋਰ ਸੀਐੱਮ ਬਣਾਇਆ ਗਿਆ ਹੈ। ਆਰੂਸਾ ਨੇ ਕੈਪਟਨ ਅਮਰਿੰਦਰ (Capt Amarinder calls on Arusha) ਨੂੰ ਫਾਈਟਰ (Fighter) ਕਰਾਰ ਦਿੱਤਾ। ਆਰੂਸਾ ਨੇ ਕਿਹਾ ਕਿ ਕੈਪਟਨ ਹੰਢੇ ਹੋਏ ਅਤੇ ਸਾਫ-ਸੁਥਰੇ ਅਕਸ ਵਾਲੇ ਨੇਤਾ ਹਨ। ਸਿਆਸਤ ਨੂੰ ਉਨ੍ਹਾਂ ਦੀ ਲੋੜ ਹੈ।

Punjab orders probe into Capt Amarinder's relations with Pak friend Aroosa  Alam

ਆਰੂਸਾ ਆਲਮ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਤੋਂ ਤੈਅ ਸਾਜ਼ਿਸ਼ ਘੜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸੀ.ਐੱਮ. ਦੀ ਕੁਰਸੀ ਤੋਂ ਹਟਾਇਆ। ਇਹ ਅਲੋਕਤਾਂਤਰਿਕ ਸੀ। ਪਿਛਲੀਆਂ ਚੋਣਾਂ ਵਿਚ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਸੀ। ਕਾਂਗਰਸ ਨੇ ਬੇਸ਼ਰਮੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਵਿਚ ਛੁਰਾ ਮਾਰਿਆ। ਆਰੂਸਾ ਆਲਮ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਬਾਰੇ ਜੋ ਮਰਜ਼ੀ ਕਿਹਾ ਹੋਵੇ ਪਰ ਉਨ੍ਹਾਂ ‘ਤੇ ਵੀ ਗੰਭੀਰ ਦੋਸ਼ ਹਨ। ਇਹ ਕਿਹਾ ਜਾਂਦਾ ਹੈ ਕਿ ਸਿੱਧੂ ਮੁੰਬਈ ਵਿਚ ਬੈਠੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਮੰਤਰਾਲਾ ਨਵਜੋਤ ਕੌਰ ਸਿੱਧੂ ਚਲਾਉਂਦੀ ਸੀ। ਉਹ ਪੈਸਾ ਵੀ ਲੈਂਦੀ ਸੀ।