Home » ਲਤਾ ਮੰਗੇਸ਼ਕਰ ਦਾ ਹੋਇਆ ਦੇਹਾਂਤ, ਕੋਰੋਨਾ ਹੋਣ ‘ਤੇ ਹਸਪਤਾਲ ਵਿਚ ਸਨ ਦਾਖਲ…
Health Home Page News India India News

ਲਤਾ ਮੰਗੇਸ਼ਕਰ ਦਾ ਹੋਇਆ ਦੇਹਾਂਤ, ਕੋਰੋਨਾ ਹੋਣ ‘ਤੇ ਹਸਪਤਾਲ ਵਿਚ ਸਨ ਦਾਖਲ…

Spread the news

ਹਿੰਦੀ ਸਿਨੇਮਾ ਅਤੇ ਮਿਊਜ਼ਿਕ ਜਗਤ ਨੂੰ ਹੈਰਾਨ ਕਰਨ ਵਾਲੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ (Lata Mangeshkar) ਦਾ ਦੇਹਾਂਤ ਹੋ ਗਿਆ ਹੈ। ਉਹ 92 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਲਤਾ ਮੰਗੇਸ਼ਕਰ ਦੇ ਦੇਹਾਂਤ ਦੀ ਖਬਰ ਨਾਲ ਮਨੋਰੰਜਨ ਜਗਤ ਨੂੰ ਵੱਡਾ ਘਾਟਾ ਪਿਆ ਹੈ।

ਇਸ ਤੋਂ ਪਹਿਲਾਂ ਬੀਤੇ ਕਲ ਲਤਾ ਮੰਗੇਸ਼ਕਰ (Lata Mangeshkar) ਦੀ ਹਾਲਤ ਵਿਗੜਣ ਕਾਰਣ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਸ਼ਿਫਟ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਦੀ ਸ਼ਿਕਾਇਤ (Corona’s complaint) ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ (Breach Candy Hospital, Mumbai) ’ਚ ਦਾਖ਼ਲ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ 8 ਜਨਵਰੀ ਨੂੰ ਕੋਰੋਨਾ ਅਤੇ ਨਿਮੋਨੀਆ (Corona and pneumonia) ਨਾਲ ਪੀੜਤ ਹੋਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਸੀ।