ਆਸਟ੍ਰੇਲੀਆ ਵੱਲੋਂ 21 ਫਰਵਰੀ ਤੋਂ ਸੈਲਾਨੀਆਂ ਲਈ ਅੰਤਰਰਾਸ਼ਟਰੀ ਬਾਰਡਰ ਖੋਲਣ ਦਾ ਐਲਾਨ ਕਿਰ ਦਿੱਤਾ ਗਿਆ ਹੈ |ਪ੍ਰਧਾਨਮੰਤਰੀ ਸਕੋਟ ਮੋਰੀਸਨ ਨੇ ਅੱਜ ਇਸ ਸਬੰਧੀ ਐਲਾਨ ਕਰਦਿਆਂ ਦਸਿਆ ਕਿ ਪਿੱਛਲੇ ਲਗਭਗ 2 ਸਾਲ ਤੋਂ ਸੈਲਾਨੀਆਂ ਲਈ ਬੰਦ ਪਾਏ ਬਾਰਡਰ 21 ਤਰੀਕ ਤੋਂ ਖੋਲ ਦਿੱਤੇ ਜਾਣਗੇ |ਉਹਨਾਂ ਦੱਸਿਆ ਕਿ ਸੈਲਾਨੀਆਂ ਲਈ ਵੈਕਸੀਨ ਦੀਆਂ ਦੋਵੇ ਡੋਜ ਲੱਗੀਆਂ ਹੋਣੀਆਂ ਲਾਜ਼ਮੀ ਨੇ ਤੇ ਵੇਕਸੀਨੇਟਡ ਲੋਕਾਂ ਨੂੰ ਹੁਣ 21 ਫਰਵਰੀ ਤੋਂ ਆਸਟ੍ਰੇਲੀਆ ਆਉਣ ਦੀ ਮਨਜੂਰੀ ਹੋਵੇਗੀ |
ਪ੍ਰਧਾਨਮੰਤਰੀ ਨੇ ਕਿਹਾ ਕਿ ਕੋਵਿਡ ਕਾਰਨ ਸੈਲਾਨੀਆਂ ਤੇ ਪਾਬੰਦੀ ਲੱਗੀ ਹੋਈ ਸੀ ਤੇ ਦੇਸ਼ ਦੀ ਟੂਰਿਜ਼ਮ ਇੰਡਸਟਰੀ ਬੁਰੀ ਤਰਾਂ ਦੇ ਨਾਲ ਪ੍ਰਭਾਵਿਤ ਹੋਈ ਹੈ |ਪਰ ਉਹ ਉਮੀਦ ਕਰਦੇ ਨੇ ਸਾਡੇ ਇਸ ਫੈਸਲੇ ਨਾਲ ਟੂਰਿਜ਼ਮ ਇੰਡਸਟਰੀ ਨੂੰ ਵੱਡੀ ਰਾਹਤ ਮਿਲੇਗੀ |
ਜਿਕਰੋਯੋਗ ਹੈ ਕਿ ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ, ਸਕਿਲਡ ਮਾਈਗ੍ਰੈਂਟ ਵਰਕਰਾਂ ਲਈ ਪਹਿਲਾਂ ਹੀ ਬਾਰਡਰ ਖੋਲ ਦਿੱਤੇ ਗਏ ਸਨ ਤੇ ਹੁਣ ਸੈਲਾਨੀਆਂ ਤੋਂ ਵੀ ਪਾਬੰਦੀ ਹਟਾ ਕੇ ਸਰਕਾਰ ਨੇ ਲਗਭਗ 2 ਸਾਲਾਂ ਤੋਂ ਬੰਦ ਪਾਏ ਬਾਰਡਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖੋਲ ਦਿੱਤਾ ਹੈ |