Home »  ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਹੋਣਗੇ BJP ‘ਚ ਸ਼ਾਮਲ…
Home Page News India India News

 ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਹੋਣਗੇ BJP ‘ਚ ਸ਼ਾਮਲ…

Spread the news

ਪੰਜਾਬ ਵਿਧਾਨ ਸਭਾ ਚੋਣਾਂ ਸਿਰਫ ਦੋ ਹਫਤਿਆਂ ਦਾ ਸਮਾਂ ਬਾਕੀ ਹੈ। 20 ਫਰਵਰੀ ਨੂੰ ਸੂਬੇ ਵਿੱਚ ਵੋਟਾਂ ਪੈਣਗੀਆਂ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਵਿੱਚ ਇਕ-ਇਕ ਕਰਕੇ ਸਿਤਾਰਿਆਂ ਦੀ ਐਂਟਰੀ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਅਦਾਕਾਰਾ ਮਾਹੀ ਗਿਲ ਅੱਜ ਬੀਜੇਪੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਉਹ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਵੀ ਕਰੇਗੀ। ਮਾਹੀ ਗਿੱਲ ਤੋਂ ਇਲਾਵਾ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਤੇ ਕਈ ਹੋਰ ਵੀ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਣਗੇ।

Hobby Dhaliwal Height, Weight, Age, Affairs, Family, Biography & More »  StarsUnfolded

ਮਾਹੀ ਗਿੱਲ ਨੇ ਪਿਛਲੇ ਸਾਲ ਚੰਡੀਗੜ੍ਹ ਨਿਗਮ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਹਰਮੋਹਿੰਦਰ ਸਿੰਘ ਲੱਕੀ ਲਈ ਪ੍ਰਚਾਰ ਕੀਤਾ ਸੀ। ਮਾਹੀ ਗਿਲ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਉਸ ਦੇ ਬਹੁਤ ਸਾਰੀ ਫੈਨ ਫਾਲੋਇੰਗ ਹਨ।

ਭਾਜਪਾ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਮੌਜੂਦਗੀ ਵਿੱਚ ਸਵੇਰੇ 11:30 ਵਜੇ ਪਾਰਟੀ ਦਫ਼ਤਰ ਵਿੱਚ ਪ੍ਰੋਗਰਾਮ ਹੋਵੇਗਾ, ਜਿਨ੍ਹਾਂ ਇਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾਵੇਗਾ।